ਸਟਾਫ ਰਿਪੋਰਟਰ,ਫ਼ਤਹਿਗੜ੍ਹ ਸਾਹਿਬ : ਪੁਲਿਸ ਨੇ ਇਕ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਥਾਣਾ ਖੇੜੀ ਨੌਧ ਸਿੰਘ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਵਾਸੀ ਅਜਨੇਰ ਦੇ ਬਿਆਨ 'ਤੇ ਉਨਾਂ੍ਹ ਦੇ ਪਿਤਾ ਮਹਿੰਦਰ ਸਿੰਘ ਨੂੰ ਅਗਵਾ ਕਰਨ ਅਤੇ ਉਨਾਂ੍ਹ ਦੀ ਦੁਕਾਨ 'ਚੋਂ ਗਾਰਡਰ ਚੋਰੀ ਕਰਨ ਸਬੰਧੀ ਮੁਕੱਦਮਾ ਬੀਤੀ 30 ਜੂਨ ਨੂੰ ਥਾਣਾ ਖੇੜੀ ਨੌਧ ਸਿੰਘ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਉਕਤ ਮਾਮਲੇ 'ਚ ਬੇਅੰਤ ਸਿੰਘ ਵਾਸੀ ਮਾਣਕਮਾਜਰਾ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਗਾਰਡਰ ਬਰਾਮਦ ਕੀਤੇ ਗਏ ਸਨ। ਮਾਮਲੇ ਦਾ ਮੁੱਖ ਮੁਲਜ਼ਮ ਜਸ਼ਨਪ੍ਰਰੀਤ ਸਿੰਘ ਜੱਸੂ ਵਾਸੀ ਅਜਨੇਰ ਨੇ ਮਹਿੰਦਰ ਸਿੰਘ ਨੂੰ ਟੋਭੇ ਵਿੱਚ ਸੁੱਟ ਕੇ ਸਿਰ ਵਿੱਚ ਇੱਟ ਮਾਰ ਕੇ ਮਾਰ ਦਿੱਤਾ ਸੀ। ਜਿਸ ਕਰਕੇ ਮੁਕੱਦਮੇ ਵਿੱਚ ਧਾਰਾ 302 ਦਾ ਵਾਧਾ ਕੀਤਾ ਗਿਆ ਸੀ ਅਤੇ ਮੁੱਖ ਮੁਲਜ਼ਮ ਜਸ਼ਨਪ੍ਰਰੀਤ ਸਿੰਘ ਉਸ ਸਮੇਂ ਤੋਂ ਹੀ ਭਗੌੜਾ ਸੀ। ਜਿਸ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 5 ਹਜ਼ਾਰ ਰੁਪਏ ਅਤੇ ਵਾਰਦਾਤ ਲਈ ਵਰਤੀ ਗਈ ਇੱਟ ਬਰਾਮਦ ਕੀਤੀ ਗਈ ਹੈ ਅਤੇ ਹੋਰ ਪੁੱਛ-ਗਿੱਛ ਜਾਰੀ ਹੈ।