v> ਪੱਤਰ ਪ੍ਰੇਰਕ,ਫਤਿਹਗੜ੍ਹ ਸਾਹਿਬ : ਨਜ਼ਦੀਕੀ ਪਿੰਡ ਸੱਦੋ ਮਾਜਰਾ ਵਿਖੇ ਅੱਗ ਲੱਗਣ ਕਾਰਨ ਅੱਧੀ ਦਰਜਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਖੇਤਾਂ ਵਿਚ ਖੜੀ ਕਰੀਬ 50 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਕਿਸਾਨ ਹਰਵਿੰਦਰ ਸਿੰਘ ਦੀ 22 ਏਕੜ,ਖਾਲਸਾ ਸਿੰਘ,ਅਜਾਇਬ ਸਿੰਘ ਦੀ 3-3 ਏਕੜ ਅਤੇ ਕਰਨੈਲ ਸਿੰਘ,ਦਰਸ਼ਨ ਸਿੰਘ,ਅਜ਼ਮੇਰ ਸਿੰਘ,ਤਰਲੋਚਨ ਸਿੰਘ ਅਤੇ ਜੋਗਾ ਸਿੰਘ ਦੇ ਡੇਢ ਡੇਢ ਏਕੜ ਕਣਕ ਦੀ ਫ਼ਸਲ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ।ਉਨ੍ਹਾਂ ਦੱਸਿਆ ਕਿ ਤੇਜ਼ ਹਵਾ ਚੱਲਣ ਕਰਕੇ ਅੱਗ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਜਿਸ ਦੀਆਂ ਲਪਟਾਂ ਅਸਮਾਨ ਛੂਹ ਰਹੀਆਂ ਸਨ ਪਰ ਲੋਕਾਂ ਨੇ ਫਾਇਰ ਬਿਰਗੇਡ ਦੀ ਮੱਦਦ ਨਾਲ ਬੜੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਤਿੰਨ ਕਿਲੋਮੀਟਰ ਤੇ ਪ੍ਰਬੰਧਕੀ ਕੰਪਲੈਕਸ ਹੋਣ ਤੇ ਕੋਈ ਵੀ ਅਧਿਕਾਰੀ ਵਗੈਰਾ ਮੌਕੇ ਤੇ ਨਹੀਂ ਪੁੱਜਾ।ਉਨ੍ਹਾਂ ਦੱਸਿਆ ਕਿ ਨੌਜਵਾਨ ਗੁਰਵਿੰਦਰ ਸਿੰਘ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਅੱਗ ਤੇ ਕਾਬੂ ਪਾਉਣ ਵਿਚ ਬਹਾਦਰੀ ਦਿਖਾਈ ਜੋ ਬੁਰੀ ਤਰ੍ਹਾਂ ਝੁਲਸਿਆ ਗਿਆ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 560 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਗੁਰਵਿੰਦਰ ਸਿੰਘ ਦਾ ਇਲਾਜ਼ ਕਰਵਾਇਆ ਜਾਵੇ ਅਤੇ ਉਸ ਨੂੰ ਸਨਮਾਨਿਤ ਕੀਤਾ ਜਾਵੇ।

Posted By: Tejinder Thind