ਜਗਮੀਤ ਸਿੰਘ, ਅਮਲੋਹ : ਅਕਾਲੀ ਦਲ ਬਸਪਾ ਗਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰਰੀਤ ਸਿੰਘ ਰਾਜੂ ਖੰਨਾ ਨੇ ਬਸਪਾ ਆਗੂ ਸੁਰਜੀਤ ਸਿੰਘ ਖਨਿਆਣ ਵਲੋਂ ਗੁਰਦੁਆਰਾ ਸਾਹਿਬ ਪਿੰਡ ਖਨਿਆਣ ਵਿਖੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਤੇ ਅਕਾਲੀ ਦਲ ਬਸਪਾ ਗਠਜੋੜ ਦੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਮੌਕੇ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਸਪਾ ਆਗੂ ਸੁਰਜੀਤ ਸਿੰਘ ਖਨਿਆਣ ਤੇ ਪ੍ਰਧਾਨ ਗੁਰਚਰਨ ਸਿੰਘ ਖਨਿਆਣ ਦੀ ਅਗਵਾਈ 'ਚ ਉਮੀਦਵਾਰ ਰਾਜੂ ਖੰਨਾ, ਸ਼ੋ੍ਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਲੋਕ ਸਭਾ ਇੰਚਾਰਜ ਬਸਪਾ ਧਰਮਪਾਲ ਸਿੰਘ ਸੌਟੀ, ਐੱਸਸੀ ਵਿੰਗ ਦੇ ਹਲਕਾ ਪ੍ਰਧਾਨ ਡਾ. ਅਰਜੁਨ ਸਿੰਘ ਤੇ ਪਰਮਜੀਤ ਸਿੰਘ ਖਨਿਆਣ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਾ. ਚਰਨ ਸਿੰਘ ਸੌਂਟੀ, ਹਰਚੰਦ ਸਿੰਘ ਨਸਰਾਲੀ, ਮਹਿੰਦਰ ਸਿੰਘ ਖਨਿਆਣ, ਤਰਸੇਮ ਸਿੰਘ ਸੌਂਟੀ, ਕ੍ਰਿਸ਼ਨ ਸਿੰਘ ਮੰਡੀ, ਪੀਏ ਧਰਮਪਾਲ ਭੜੀ ਹਾਜ਼ਰ ਸਨ।