ਹਰਪ੍ਰੀਤ ਸਿੰਘ ਗਿੱਲ, ਫਤਹਿਗਡ਼੍ਹ ਸਾਹਿਬ : ਤੇਲਬੀਜ ਫ਼ਸਲ ਸੂਰਜਮੁਖੀ ਤੇ ਹੋਏ ਕੀਟਾਂ ਦੇ ਹਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੇਤੀਬਾਡ਼ੀ ਵਿਭਾਗ ਦੇ ਨਿਰਦੇਸ਼ਕ ਗੁਰਵਿੰਦਰ ਸਿੰਘ ਵੱਲੋਂ ਰਾਜ ਦੇ ਮੁੱਖ ਜ਼ਿਲ੍ਹਾ ਖੇਤੀਬਾਡ਼ੀ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪੋ ਆਪਣੇ ਜਿਲ੍ਹਿਆਂ ਵਿਚ ਜਿੱਥੇ ਕਿਤੇ ਕਿਸਾਨਾਂ ਨੇ ਸੂਰਜਮੁਖੀ ਦੀ ਕਾਸ਼ਤ ਕੀਤੀ ਹੈ, ਦਾ ਦੌਰਾ ਕਰਕੇ ਨਰੀਖਣ ਕਰਨ ਤੇ ਕਿਸਾਨਾਂ ਦਾ ਮਾਰਗ ਦਰਸ਼ਨ ਕਰਨ। ਵਰਨਣਯੋਗ ਹੈ ਕਿ ਲੰਘੇ ਐਤਵਾਰ ਨੂੰ ਪੰਜਾਬੀ ਜਾਗਰਣ ਵਿਚ ਵਿਸਥਾਰਤ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਸੀ। ਇਸ ’ਤੇ ਕਾਰਵਾਈ ਕਰਦੇ ਹੋਏ ਸੂਬੇ ਦੇ ਮੁੱਖ ਖੇਤੀਬਾਡ਼ੀ ਦਫ਼ਤਰ ਨੇ ਉਪਰੋਕਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਦੂਜੇ ਪਾਸੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਕਿਉਂਕਿ ਡਾਇਰੈਕਟਰ ਖੋਜ ਏਐਸ ਢੱਟ ਨੇ ਫੋਨ ’ਤੇ ਗੱਲ ਕਰਦਿਆਂ ਦਸਿਆ ਕਿ ਇਸ ਸਮੱਸਿਆ ਦੀ ਤਹਿ ਤਕ ਜਾਣ ਲਈ ਕੀਟ ਵਿਗਿਆਨੀਆਂ ਦੀ ਵਿਸ਼ੇਸ ਡਿਊਟੀ ਲਗਾਈ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕੁਝ ਸੈਂਪਲ ਪ੍ਰਭਾਵਤ ਖੇਤਾਂ ਵਿੱਚੋਂ ਇਕੱਠੇ ਕਰ ਤੇਲਬੀਜ ਫ਼ਸਲਾਂ ਦੇ ਸੀਨੀਅਰ ਕੀਟ ਵਿਗਿਆਨੀ ਡਾ. ਸਰਵਨ ਕੁਮਾਰ ਕੋਲ ਭੇਜੇ ਦਿੱਤੇ ਗਏ ਹਨ।

Posted By: Neha Diwan