ਪੱਤਰ ਪੇ੍ਰਰਕ,ਫ਼ਤਹਿਗੜ੍ਹ ਸਾਹਿਬ: 14 ਅਗਸਤ ਨੂੰ ਮੰਡੀ ਗੋਬਿੰਦਗੜ੍ਹ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਚੰਨ੍ਹੀ ਨੇੜਿਓਂ ਲੰਘਦੀ ਐੱਸਵਾਈਐੱਲ ਨਹਿਰ ਕੋਲੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਮਨਜੀਤ ਸਿੰਘ (22) ਵਾਸੀ ਲਾਡਪੁਰ ਤੂਰਾਂ ਵਜੋਂ ਹੋਈ। ਥਾਣਾ ਮੰਡੀ ਗੋਬਿੰਦਗੜ੍ਹ ਦੇ ਸਬ ਇੰਸਪੈਕਟਰ ਅਵਤਾਰ ਅਲੀ ਨੇ ਦੱਸਿਆ ਕਿ ਮਿ੍ਤਕ ਮਨਜੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ 14 ਅਗਸਤ ਨੂੰ ਘਰੋਂ ਕੰਮ 'ਤੇ ਜਾਣ ਲਈ ਆਖ ਕੇ ਆਇਆ ਸੀ ਜਦਕਿ ਉਸ ਨੂੰ ਉਸ ਦੇ ਦੋਸਤਾਂ ਨੇ ਪਾਰਟੀ ਲਈ ਬੁਲਾਇਆ ਸੀ। ਜਿਸ ਦਾ ਫੋਨ ਬਾਅਦ 'ਚ ਬੰਦ ਆਉਣ ਲੱਗ ਪਿਆ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਉਹ 15 ਅਗਸਤ ਨੂੰ ਮਨਜੀਤ ਦੇ ਦੋਸਤ ਜੋਗਾ ਵਾਸੀ ਮੰਡੀ ਗੋਬਿੰਦਗੜ੍ਹ ਦੇ ਘਰ ਗਏ ਤਾਂ ਉਸ ਨੇ ਦੱਸਿਆ ਕਿ ਉਸ ਨੇ ਅਮਨਦੀਪ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ,ਹਰਪ੍ਰਰੀਤ ਸਿੰਘ ਅਤੇ ਗਗਨਦੀਪ ਵਾਸੀ ਪੰਜੋਲੀ ਨਾਲ ਮਿਲ ਕੇ ਸਾਰਿਆਂ ਨੇ ਇਕੱਠਿਆਂ ਪਾਰਟੀ ਕੀਤੀ ਸੀ। ਇਸ ਦੌਰਾਨ ਮਨਜੀਤ ਆਪੇ ਤੋਂ ਬਾਹਰ ਹੋ ਗਿਆ ਸੀ ਜਿਸ ਦਾ ਕੁਝ ਪਤਾ ਨਹੀਂ ਲੱਗ ਰਿਹਾ। ਪੁਲਿਸ ਨੇ ਉਕਤ ਵਿਅਕਤੀਆਂ ਖ਼ਲਿਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨਾਂ੍ਹ ਦੱਸਿਆ ਕਿ ਵੀਰਵਾਰ ਨੂੰ ਮਨਜੀਤ ਦੀ ਗਲੀ ਸੜੀ ਲਾਸ਼ ਚੁੰਨ੍ਹੀ ਨੇੜਿਓਂ ਲੰਘਦੀ ਐੱਸਵਾਈਐੱਲ ਨਹਿਰ ਕੋਲੋਂ ਮਿਲੀ। ਜਿਸ ਤੋਂ ਜਾਪਦਾ ਹੈ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਅਗਵਾ ਕਰਕੇ ਉਸ 'ਤੇ ਤੇਜ਼ਾਬ ਸੁੱਟ ਕੇ ਉਸ ਨੂੰ ਮਾਰਿਆ ਹੈ ਕਿਉਂਕਿ ਮਨਜੀਤ ਦੀ ਲਾਸ਼ ਐਨੀ ਗਲੀ ਸੜੀ ਹੋਈ ਸੀ ਕਿ ਉਸ ਦੀ ਪਛਾਣ ਨਹੀਂ ਹੋ ਰਹੀ ਸੀ ਪਰ ਮਨਜੀਤ ਦੇ ਪਾਏ ਕੱਛਾ'ਬਨੈਣ ਅਤੇ ਹੱਥ 'ਚ ਪਾਏ ਕੜੇ ਤੋਂ ਬੜੀ ਮੁਸ਼ਕਲ ਨਾਲ ਹੋਈ। ਪੁਲਿਸ ਨੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।