ਪੱਤਰ ਪੇ੍ਰਰਕ,ਅਮਲੋਹ: ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ, ਜਿਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਮੁੱਖ ਮੰਤਰੀ ਵੱਲੋਂ ਹੁਣ ੱਕ ਲਏ ਸਾਰੇ ਫ਼ੈਸਲੇ ਸ਼ਲਾਘਾਯੋਗ ਹਨ, ਜਿਸ ਨਾਲ ਪੰਜਾਬ ਦਾ ਹਰ ਵਰਗ ਪੂਰੀ ਤਰਾਂ੍ਹ ਖੁਸ਼ ਹੈ। ਉਨਾਂ੍ਹ ਕਿਹਾ ਕਿ ਮੁੱਖ ਮੰਤਰੀ ਵੱਲੋਂ ਭਿ੍ਸ਼ਟਾਚਾਰ ਨੂੰ ਪਾਈ ਨੱਥ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਨਾਂ੍ਹ ਦੇ ਦਫ਼ਤਰੀ ਕੰਮਕਾਜ ਹੁਣ ਬੜੀ ਆਸਾਨੀ ਅਤੇ ਭਿ੍ਸ਼ਟਾਚਾਰ ਮੁਕਤ ਹੋ ਰਹੇ ਹਨ।