ਪੱਤਰ ਪ੍ਰੇਰਕ, ਫਤਹਿਗੜ ਸਾਹਿਬ : ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਕਾਂਗਰਸ ਦੀ ਕੈਪਟਨ ਅਮਰਿੰਦਰ

ਸਿੰਘ ਸਰਕਾਰ ਦਾ ਪੁਤਲਾ ਸਾੜਿਆ ਗਿਆ ਤੇ ਉਨ੍ਹਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ ਤੇ ਹਲਕਾ ਇੰਚਾਰਜ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਵੀ ਕਹਿੰਦੇ ਸੀ, ਹੁਣ ਵੀ ਕਹਿ ਰਹੇ ਹਾਂ ਕਿ ਅਕਾਲੀ ਦਲ ਤੇ ਕਾਂਗਰਸੀ ਦੋਵੇ ਮਿਲੇ ਹੋਏ ਹਨ, ਦੋਵੇਂ ਵਾਰੀ-ਵਾਰੀ ਸੱਤਾ ਸੁੱਖ ਲੈਣਾ ਚਾਹੁੰਦੇ ਹਨ, ਪ੍ਰੰਤੂ ਆਮ ਲੋਕਾਂ ਲਈ ਕੁਝ ਵੀ ਨਹੀ ਕਰਨਾ ਚਾਹੁੰਦੇ। ਕਾਂਗਰਸ ਦੀ ਸਰਕਾਰ ਬਣਨ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਉਹ ਵਿਧਾਨ ਸਭਾ 'ਚ ਵਾਇਟ ਪੇਪਰ ਲਿਆਉਣਗੇ ਤੇ ਬਿਜਲੀ ਸਮਝੌਤਿਆਂ

ਨੂੰ ਰੱਦ ਕਰਨਗੇ। ਪ੍ਰੰਤੂ ਉਨ੍ਹਾਂ ਨੇ ਅਜਿਹਾ ਨਹੀ ਕੀਤਾ। ਜਿਸ ਕਾਰਨ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਯਾਦ ਦਿਵਾਉਣ ਲਈ ਜ਼ਿਲ੍ਹਾ ਪੱਧਰ 'ਤੇ ਰੋਸ ਵਿਖਾਵੇ ਕੀਤੇ ਗਏ ਤੇ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੈਪਟਨ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ ਜਿਸ ਨੇ ਸਾਢੇ 4 ਸਾਲਾਂ ਚ ਕੁਝ ਨਹੀ ਕੀਤਾ ਤੇ ਅਤੇ ਫਿਰ ਵੀ 90 ਫੀਸਦੀ ਵਾਅਦੇ ਪੂਰੇ ਹੋਣ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆਂਦਾ ਜਾਵੇ ਤਾਂ ਹੀ ਆਮ ਲੋਕਾਂ ਦੀ ਸੁਣਵਾਈ ਹੋਵੇਗੀ। ਇਸ ਮੌਕੇ ਗੌਰਵ ਅਰੋੜਾ,

ਰਮੇਸ਼ ਕੁਮਾਰ ਸੋਨੂੰ, ਬਲਵੀਰ ਸੋਢੀ, ਸਨੀ ਚੋਪੜਾ, ਹਰਮਿੰਦਰ ਕੰਗ, ਨਾਹਰ ਸਿੰਘ, ਸੁਖਵਿੰਦਰ ਕੌਰ ਅਮਲੋਹ, ਬਲਦੇਵ ਜਲਾਲ, ਬਲਦੇਵ ਸ਼ਮਸ਼ੇਰ ਨਗਰ, ਦੀਪਕ ਕੁਮਾਰ, ਸੰਤੋਖ ਸਿੰਘ, ਅਸ਼ੋਕ ਕੁਮਾਰ, ਬਲਜੀਤ ਸਿੰਘ, ਬਲਜਿੰਦਰ ਗੋਲਾ, ਨਾਹਰ ਖਰੋੜਾ, ਹਰਵਿੰਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਜਖਵਾਲੀ, ਐਡਵੋਕੇਟ ਧਰਮਿੰਦਰ ਸਿੰਘ ਲਾਂਬਾ, ਗੁਰਮੈਲ ਪੰਡਰਾਲੀ, ਲਖਵਿੰਦਰ ਜਾਗੋ, ਬਲਦੇਵ ਨਲੀਨਾ, ਦਿਲਬਾਗ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਆਦਮਪੁਰ, ਸਰਬਜੋਤ ਪੰਜੋਲੀ, ਅਸ਼ੀਸ਼ ਅੱਤਰੀ, ਦਰਸ਼ਨ ਲਟੌਰ, ਬਹਾਦਰ ਖਾਨ, ਸਤੀਸ਼ ਲਟੋਰ, ਓਂਕਾਰ ਚੌਹਾਨ, ਨਿਰਮਲ ਦੀਵਾਨਾ, ਹਰਨੇਕ ਦੀਵਾਨਾ, ਗਿਆਨ ਲਟੌਰ, ਮਦਨ ਰਿਊਣਾ, ਗੂਰਮੀਤ ਭੁੱਟਾ, ਬਹਾਦਰ ਜਲਾਲ, ਗੁਰਮੁੱਖ ਬ੍ਰਾਹਮਣ ਮਾਜਰਾ, ਸਲਵਿੰਦਰ ਫੌਜੀ, ਜਗਰੂਪ ਨੰਬਰਦਾਰ,

ਬਹਾਦਰ ਸਿੱਧਵਾਂ ਆਦਿ ਵੀ ਹਾਜ਼ਰ ਸਨ।

Posted By: Sarabjeet Kaur