ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਧੀਆਂ ਦੀਆਂ ਤੀਆਂ' ਦਾ ਸੱਭਿਆਚਾਰਕ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਪਿ੍ਰੰਸੀਪਲ ਡਾ. ਜੀਐੱਸ ਲਾਂਬਾ ਦੀ ਪਤਨੀ ਕਮਲ ਲਾਂਬਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸੱਭਿਆਚਾਰਕ ਪ੍ਰਰੋਗਰਾਮ ਦੀ ਸ਼ੁਰੂਆਤ ਕਰਵਾਉਣ ਉਪਰੰਤ ਕਿਹਾ ਕਿ 'ਤੀਆਂ ਦਾ ਤਿਉਹਾਰ' ਪੰਜਾਬੀ ਸੱਭਿਆਚਾਰਕ ਦਾ ਅਨਿੱਖੜਵਾਂ ਅੰਗ ਹੈ ਇਹ ਤਿਉਹਾਰ ਧੀਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਧੀਆਂ ਬਹੁਤ ਉਤਸ਼ਾਹ ਨਾਲ ਭਾਗ ਲੈਂਦੀਆਂ ਹਨ। ਵਿਦਿਆਰਥਣਾਂ ਦੇ ਸੱਭਿਆਚਰਕ ਪ੍ਰਰੋਗਰਾਮ ਗਿੱਧਾ, ਭੰਗੜਾ, ਮਹਿੰਦੀ ਮੁਕਾਬਲੇ, ਘੜਾ ਮੁਕਾਬਲੇ ਤੇ ਹੋਰ ਦਿਲਕਸ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖੋ-ਵੱਖ ਵਿਦਿਆਰਥਣਾਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਮਿਸ ਤੀਜ਼ ਦਾ ਖਿਤਾਬ ਤਰਨਪ੍ਰਰੀਤ ਕੌਰ ਕਾਹਲੋਂ, ਮਿਸ ਫੋਕ ਸਾਂਗ ਦਾ ਖਿਤਾਬ ਹਰਸ਼ਪ੍ਰਰੀਤ ਕੌਰ, ਮਿਸ ਟੈਲੇਂਟ ਦਾ ਖਿਤਾਬ ਇਸ਼ਪ੍ਰਰੀਤ ਕੌਰ ਅਤੇ ਮਿਸ ਪੰਜਾਬਣ ਦਾ ਖਿਤਾਬ ਪ੍ਰਭਜੋਤ ਕੌਰ ਨੂੰ ਦਿੱਤਾ ਗਿਆ। ਜੇਤੂ ਵਿਦਿਆਰਥਣਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਪ੍ਰਰੋਗਰਾਮ ਨੂੰ ਸਫਲ ਬਨਾਉਣ 'ਚ ਕਾਲਜ ਦੀਆਂ ਵਿਦਿਆਰਥਣਾਂ ਇਸ਼ਨੀਤ ਕੌਰ, ਰਮਨੀਤ ਕੌਰ, ਮਨਪ੍ਰਰੀਤ ਕੌਰ, ਨਵਨੀਤ ਕੌਰ, ਅਨੁਪ੍ਰਰੀਤ ਕੌਰ, ਜਸਸਿਮਰਨ ਕੌਰ, ਰਾਜਵਿੰਦਰ ਕੌਰ, ਲਵਪ੍ਰਰੀਤ ਕੌਰ, ਮਨਿੰਦਰ ਕੌਰ, ਜਸਕਿਰਨ ਕੌਰ, ਛਬੀ, ਟਵਿਕਲ, ਹਰਸ਼ਪ੍ਰਰੀਤ ਰੰਗੀ, ਤਮੰਨਾ ਆਦਿ ਨੇ ਵਡਮੁੱਲਾ ਸਹਿਯੋਗ ਦਿੱਤਾ।