<

p> ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ: ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਟੈਕਨੀਕਲ ਸਰਵਿਸ ਯੂਨੀਅਨ ਮੰਡਲ ਸਰਹਿੰਦ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਮਹਿੰਦਰਪਾਲ ਸਿੰਘ ਨੇ ਕੀਤੀ ਤੇ ਸਟੇਜ ਸਕੱਤਰ ਦੀ ਭੂਮਿਕਾ ਸਵਰਨ ਸਿੰਘ ਨੇ ਨਿਭਾਈ। ਬੁਲਾਰਿਆਂ ਨੇ ਮੰਗ ਕੀਤੀ ਕਿ ਜੁਆਇੰਟ ਫੋਰਮ ਪੰਜਾਬ ਨਾਲ ਹੋਏ ਸਮਝੌਤੇ ਲਾਗੂ ਕੀਤੇ ਜਾਣ, ਪੇ ਬੈਂਡ 2011 ਤੋਂ ਦਿੱਤਾ ਜਾਵੇ, 23 ਸਾਲਾ ਸਕੇਲ ਬਿਨਾਂ ਸ਼ਰਤ ਸਾਰਿਆਂ ਨੂੰ ਦਿੱਤਾ ਜਾਵੇ, ਪੱਕੀ ਭਰਤੀ ਕੀਤੀ ਜਾਵੇ, ਨਵੇਂ ਭਰਤੀ ਮੁਲਾਜ਼ਮਾਂ ਨੂੰ ਬਿਜਲੀ ਰਿਆਇਤ ਦਿੱਤੀ ਜਾਵੇ, ਸਹਾਇਕ ਲਾਇਨਮੈਨ ਦਾ ਪ੍ਰੁਬੇਸ਼ਨਲ ਪੀਰੀਅਡ 2 ਸਾਲ ਦਾ ਕੀਤਾ ਜਾਵੇ, ਠੇਕੇ 'ਤੇ ਕੰਮ ਕਰਦੇ ਲਾਈਨਮੈਨ ਪੱਕੇ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਉਕਤ ਮੰਗਾਂ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਸਮੁੱਚੇ ਪੰਜਾਬ ਅੰਦਰ 4 ਸਤੰਬਰ ਨੂੰ ਇਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਮੰਗਤ ਸਿੰਘ ਮੀਤ ਪ੍ਰਧਾਨ ਸਰਹਿੰਦ ਮੰਡਲ, ਜੋਗਿੰਦਰਪਾਲ ਸਿੰਘ ਸੋਢੀ, ਜਸਵਿੰਦਰ ਸਿੰਘ ਪ੍ਰਧਾਨ ਬੱਸੀ ਪਠਾਣਾ, ਜਸਪ੍ਰਰੀਤ ਸਿੰਘ, ਕਰਨੈਲ ਸਿੰਘ ਚੌਰਵਾਲਾ, ਦਰਵਾਰਾ ਸਿੰਘ, ਮਲਕੀਤ ਸਿੰਘ ਆਦਿ ਮੌਜੂਦ ਸਨ।