ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀਆਂ ਦੋ ਵਿਦਿਆਰਥਣਾਂ, ਸੁਖਮਨੀ ਅਤੇ ਅਨੂਪਮਜੀਤ ਕੌਰ ਸੀਐੱਸਆਈਆਰ (ਕਾਊਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ) ਨਵੀਂ ਦਿੱਲੀ ਦੁਆਰਾ ਐੱਸਆਰਐੱਫ (ਸੀਨੀਅਰ ਰਿਸਰਚ ਫੈਲੋਸ਼ਿਪ) ਐਵਾਰਡ, ਜੋ ਕਿ ਰਾਸ਼ਟਰੀ ਪੱਧਰ ਦੇ ਵਜ਼ੀਫੇ ਹਨ, ਲਈ ਚੁਣੀਆਂ ਗਈਆਂ ਹਨ। ਦੋਵਂੇ ਹੀ ਖੋਜਾਰਥਣਾਂ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ 'ਚ ਡਾ. ਦੀਪਤੀ ਗੋਇਲ ਸਹਾਇਕ ਪੋ੍ਫੈਸਰ ਵਰਲਡ ਯੂਨੀਵਰਸਿਟੀ ਅਤੇ ਡਾ. ਭੁਪੇਸ਼ ਗੋਇਲ ਸਹਾਇਕ ਪੋ੍ਫੈਸਰ ਦੀ ਦੇਖ-ਰੇਖ ਹੇਠ ਪੀਐੱਚਡੀ ਕਰ ਰਹੀਆਂ ਹਨ। ਖੋਜਾਰਥਣਾਂ ਦੇ ਪੀਐੱਚਡੀ ਗਾਈਡ ਡਾ. ਗੋਇਲ ਨੇ ਕਿਹਾ ਕਿ ਇਸ ਐਵਾਰਡ ਤਹਿਤ ਦੋਵਾਂ ਨੂੰ ਸੀਐੱਸਆਈਆਰ ਵਲੋਂ ਪੂਰੇ ਪੀਐੱਚਡੀ ਕੋਰਸ ਦੌਰਾਨ ਕੁੱਲ 9 ਲੱਖ ਰੁਪਏ ਸਾਲਾਨਾ ਦੀ ਰਾਸ਼ੀ ਹਾਸਲ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਦੇ ਖੋਜ ਕਾਰਜ ਵਧੀਆ ਰਿਸਰਚ ਜਰਨਲਾਂ 'ਚ ਲਗਾਤਾਰ ਪ੍ਰਕਾਸ਼ਿਤ ਹੋ ਰਹੇ ਹਨ ਜਿਸ ਸਦਕਾ ਉਨ੍ਹਾਂ ਨੂੰ ਇਹ ਐਵਾਰਡ ਹਾਸਲ ਹੋਏ ਹਨ। ਵਰਣਨਯੋਗ ਹੈ ਕਿ ਇਸ ਸਾਲ ਪੂਰੇ ਭਾਰਤ 'ਚ ਕੇਵਲ 43 ਵਿਦਿਆਰਥੀਆਂ ਨੂੰ ਇਹ ਐਵਾਰਡ ਹਾਸਲ ਹੋਇਆ ਹੈ। 'ਵਰਸਿਟੀ ਦੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ ਨੇ ਡਾ. ਗੋਇਲ ਦੇ ਕੰਮ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਲਗਾਤਾਰ ਯੂਜੀਸੀ-ਨੈੱਟ ਜਿਹੀਆਂ ਮੁਕਾਬਲੇ ਦੀਆਂ ਪ੍ਰਰੀਖਿਆਵਾਂ 'ਚ ਵੀ ਸਫ਼ਲਤਾ ਹਾਸਲ ਕਰ ਰਹੇ ਹਨ। ਡੀਨ ਰਿਸਰਚ ਡਾ. ਆਰਕੇ ਸ਼ਰਮਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਇਕ ਮਾਣਮੱਤਾ ਪਲ ਹੈ ਕਿਉਂਕਿ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸਿਖਲਾਈ, ਵਿਭਾਗ ਦੇ ਸਾਥ, ਹੋਰ ਮਿਲਦੀਆਂ ਸਹੂਲਤਾਂ ਸਦਕਾ ਅਤੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਨੇ ਉਨ੍ਹਾਂ ਨੰੂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਯੂਨੀਵਰਸਿਟੀ ਦਾ ਨਾਮ ਲੈ ਕੇ ਜਾਣ ਦੇ ਕਾਬਿਲ ਬਣਾਇਆ।