ਪੱਤਰ ਪੇ੍ਰਰਕ, ਬੱਸੀ ਪਠਾਣਾਂ : ਅਕਾਲੀ ਦਲ ਦੇ ਯੂਥ ਆਗੂ ਰੂਪੀ ਵਿਰਕ ਨੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਉਨਾਂ੍ਹ ਦੀ ਮੋਟਰ ਤੋਂ ਮਹਿੰਗੇ ਸਟਾਟਰ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਵਿਰਕ ਨੇ ਦੱਸਿਆ ਕਿ ਉਸ ਦੀ ਖੇਤੀਬਾੜੀ ਵਾਲੀ ਜ਼ਮੀਨ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਹੈ ਅਤੇ ਬੀਤੀ ਕੱਲ੍ਹ ਉਹ ਬੱਸੀ ਪਠਾਣਾਂ ਸ਼ਹਿਰ 'ਚੋਂ ਲਖੀਮਪੁਰ ਖੀਰੀ ਵਿਖੇ ਹੋਏ ਹਾਦਸੇ ਦਾ ਵਿਰੋਧ ਕਰਨ ਲਈ ਗੱਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਸ਼ਿਵ ਕਲਿਆਣ ਦੇ ਕੈਂਡਲ ਮਾਰਚ 'ਚ ਸ਼ਾਮਲ ਹੋਏ ਸਨ। ਇਸੇ ਦੌਰਾਨ ਮੋਟਰ ਤੋਂ ਸਟਾਟਰ ਚੋਰੀ ਹੋ ਗਿਆ। ਉਨਾਂ੍ਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਟਾਟਰ ਚੋਰੀ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ।