ਗੁਰਪ੍ਰਰੀਤ ਸਿੰਘ ਮਹਿਕ, ਫ਼ਤਹਿਗੜ੍ਹ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ 5 ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ ਹੈ। ਕਿਸੇ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਮੈਰਿਟ ਵਿਚ ਨਹੀਂ ਆਇਆ। ਇਕੋ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਵਿਚ ਸਥਾਨ ਪ੍ਰਰਾਪਤ ਕੀਤਾ ਹੈ। ਇਸ ਵਾਰ ਇਕ ਵੀ ਮੁੰਡਾ ਮੈਰਿਟ ਵਿਚ ਨਹੀਂ ਆਇਆ। ਇਸ ਵਾਰ 10ਵੀਂ ਵਿੱਚ ਮੈਰਿਟ ਵਿੱਚ ਪ੍ਰਰਾਈਵੇਟ ਸਕੂਲਾਂ ਦਾ ਰਿਹਾ ਦਬਦਬਾ ਰਿਹਾ।
ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਰੀ ਅਨੁਸਾਰ ਇਸ ਵਾਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੁੱਲ 5,569 ਬੱਚੇ ਦਸਵੀਂ ਦੀ ਪ੍ਰਰੀਖਿਆ ਵਿੱਚ ਬੈਠੇ ਸਨ, ਜਿਨਾਂ੍ਹ ਵਿੱਚੋਂ 5,471 ਬੱਚੇ ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 98.24 ਫੀਸਦੀ ਰਹੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਦੇ 10 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਸੀ ਅਤੇ ਪਾਸ ਫੀਸਦੀ 98.33 ਪ੍ਰਤੀਸ਼ਤ ਰਿਹਾ ਸੀ। ਪਿਛਲੇ ਸਾਲ ਮੈਰਿਟ ਸੂਚੀ ਵਿੱਚ 8 ਸਰਕਾਰੀ ਸਕੂਲਾਂ ਤੇ 2 ਪ੍ਰਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਸਥਾਨ ਬਣਾਇਆ ਸੀ ਪਰ ਇਸ ਵਾਰ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਸਕੂਲ ਦਾ ਬੱਚਾ ਮੈਰਿਟ ਸੂਚੀ ਵਿੱਚ ਨਹੀਂ ਹੋਇਆ। ਇਸ ਵਾਰ ਖਮਾਣੋਂ ਬਲਾਕ ਦੇ ਮਾਲਵਾ ਪਬਲਿਕ ਸਕੂਲ, ਕਾਲੇਵਾਲ ਦੀ ਵਿਦਿਆਰਥਣ ਮਨਪ੍ਰਰੀਤ ਕੌਰ ਨੇ 650 ਵਿੱਚੋਂ 641 ਅੰਕ ਭਾਵ 98.62 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਅਤੇ ਪੰਜਾਬ 'ਚੋਂ ਮੈਰਿਟ ਲਿਸਟ ਵਿਚ 13ਵਾਂ ਸਥਾਨ ਅਤੇ ਸੱਤਵਾਂ ਰੈਂਕ ਪ੍ਰਰਾਪਤ ਕੀਤਾ। ਮਾਲਵਾ ਪਬਲਿਕ ਸਕੂਲ, ਕਾਲੇਵਾਲ ਦੀ ਹੀ ਵਿਦਿਆਰਥਣ ਹਰਮਨਜੀਤ ਕੌਰ ਨੇ 650 ਵਿੱਚੋਂ 639 ਅੰਕ 98.31 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਜ਼ਿਲ੍ਹੇ 'ਚੋਂ ਦੂਜੇ ਸਥਾਨ ਪ੍ਰਰਾਪਤ ਕੀਤਾ। ਉਸ ਨੇ ਪੰਜਾਬ 'ਚੋਂ ਮੈਰਿਟ ਲਿਸਟ ਵਿਚ 37ਵਾਂ ਸਥਾਨ ਅਤੇ ਨੌਵਾਂ ਰੈਂਕ ਪ੍ਰਰਾਪਤ ਕੀਤਾ। ਇਸੇ ਸਕੂਲ ਦੀ ਪ੍ਰਭਲੀਨ ਕੌਰ ਨੇ 637 ਅੰਕ 98 ਫੀਸਦੀ ਅੰਕ ਲੈ ਕੇ ਜ਼ਲਿ੍ਹੇ 'ਚੋਂ ਤੀਜਾ ਅਤੇ ਪੰਜਾਬ 'ਚੋਂ ਮੈਰਿਟ ਵਿਚ 80ਵਾਂ ਸਥਾਨ ਅਤੇ 11ਵਾਂ ਰੈਂਕ ਪ੍ਰਰਾਪਤ ਕੀਤਾ। ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ, ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਦਮਨਪ੍ਰਰੀਤ ਕੌਰ ਨੇ 636 ਅੰਕ 97.85 ਪ੍ਰਤੀਸ਼ਤ ਅੰਕ ਲੈ ਕੇ ਜ਼ਿਲ੍ਹੇ 'ਚੋਂ ਚੌਥੇ ਸਥਾਨ 'ਤੇ ਰਹੀ। ਉਸ ਨੇ ਪੰਜਾਬ 'ਚੋਂ ਮੈਰਿਟ ਵਿਚ 101ਵਾਂ ਸਥਾਨ ਅਤੇ 12ਵਾਂ ਰੈਂਕ ਪ੍ਰਰਾਪਤ ਕੀਤਾ। ਗੁਰੂ ਨਾਨਕ ਪਬਲਿਕ ਸਕੂਲ, ਖੰਟ ਮਾਨਪੁਰ ਦੀ ਵਿਦਿਆਰਥਣ ਰਾਜਵੀਰ ਕੌਰ ਨੇ 650 'ਚੋਂ 633 ਅੰਕ ਪ੍ਰਰਾਪਤ ਕਰ ਕੇ 97.38 ਫੀਸਦੀ ਅੰਕ ਪ੍ਰਰਾਪਤ ਕਰਕੇ ਜ਼ਲਿ੍ਹੇ 'ਚੋਂ ਪੰਜਵੇਂ ਸਥਾਨ 'ਤੇ ਰਹੀ। ਉਸ ਨੇ ਪੰਜਾਬ 'ਚੋਂ 166 ਸਥਾਨ ਮੈਰਿਟ ਵਿਚ ਅਤੇ 25ਵਾਂ ਰੈਂਕ ਪ੍ਰਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਮੈਰਿਟ ਵਿਚ ਆਉਣ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਭਵਿੱਖ ਲਈ ਸਖ਼ਤ ਮਿਹਨਤ ਕਰਨ ਲਈ ਪੇ੍ਰਿਆ।