ਪੱਤਰ ਪੇ੍ਰਕ,ਮੰਡੀ ਗੋਬਿੰਦਗੜ੍ਹ: ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਗਰੇਟਰ ਵੱਲੋਂ ਨਜ਼ਦੀਕੀ ਪਿੰਡ ਛਲੇੜੀ ਖੁਰਦ ਦੇ ਸਰਕਾਰੀ ਮਿਡਲ ਸਕੂਲ ਵਿਚ 40 ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਕਲੱਬ ਪ੍ਰਧਾਨ ਮੋਹਨ ਗੁਪਤਾ ਤੇ ਪ੍ਰਰਾਜੈਕਟ ਚੇਅਰਮੈਨ ਦਵਿੰਦਰ ਸੰਧੂ ਨੇ ਕਿਹਾ ਵਿੱਦਿਆ ਹਰ ਬੱਚੇ ਦਾ ਹੱਕ ਹੈ ਜਿਸ ਲਈ ਕਿਸੇ ਵੀ ਬੱਚੇ ਨੂੰ ਜੇਕਰ ਕਿਸੇ ਪ੍ਰਕਾਰ ਦੀ ਮਦਦ ਦੀ ਲੋੜ ਹੋਵੇ ਉਹ ਕਲੱਬ ਵਲੋਂ ਕੀਤੀ ਜਾਵੇਗੀ। ਜਦਕਿ ਆਉਣ ਵਾਲੇ ਸਾਲਾਨਾ ਰਿਜ਼ਲਟ ਵਿਚ ਜੋ ਬੱਚੇ ਪਹਿਲੇ, ਦੂਜੇ ਤੇ ਤੀਜੇ ਨੰਬਰ 'ਤੇ ਪੜ੍ਹਾਈ ਜਾਂ ਖੇਡਾਂ ਵਿੱਚ ਆਉਣਗੇ ਉਨ੍ਹਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕ ਇਕਬਾਲਦੀਪ ਸੰਧੂ, ਤਰੁਣ ਕੁਮਾਰ ਬਾਂਸਲ, ਸਕੂਲ ਇੰਚਾਰਜ ਬਲਦੇਵ ਸਿੰਘ ਸੰਧੂ, ਵਿਜੇ ਕੁਮਾਰ, ਬਲਵਿੰਦਰ ਸਿੰਘ ਮਨਜੀਤ ਕੌਰ ਆਦਿ ਮੌਜੂਦ ਸਨ।