ਜਗਮੀਤ ਸਿੰਘ, ਅਮਲੋਹ : ਸ੍ਰੀ ਰਾਮ ਸ਼ਰਦਾ ਮੰਚ ਵੱਲੋਂ ਅਮਲੋਹ ਵਿਚ ਸ਼ੁਰੂ ਕੀਤੀ ਗਈ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਥਾਣਾ ਮੁਖੀ ਪਿੰ੍ਸਪ੍ਰਰੀਤ ਸਿੰਘ ਵਲੋਂ ਰਿਬਨ ਕੱਟ ਕੇ ਕਿੱਤਾ ਗਿਆ। ਜੋਤੀ ਪ੍ਰਚੰਡ ਕਰਨ ਉਪਰੰਤ ਸ੍ਰੀ ਗਣੇਸ਼ ਪੂਜਾ ਕੀਤੀ ਗਈ। ਇਸ ਮੌਕੇ 'ਆਪ' ਆਗੂ ਐਡਵੋਕੇਟ ਅਸ਼ਵਨੀ ਅਬਰੋਲ, ਬਲਾਕ ਇੰਚਾਰਜ ਸਕੰਦਰ ਸਿੰਘ ਗੋਗੀ, ਸਰਕਲ ਇੰਚਾਰਜ ਦੇਵਿੰਦਰ ਸਿੰਘ ਅਤੇ ਪਾਰਟੀ ਕਾਰਕੁੰਨਾਂ ਨੇ ਹਜ਼ਾਰੀ ਲਵਾਈ ਗਈ। ਇਸ ਮੌਕੇ ਸਮਾਜ ਸੇਵਕ ਬਲਦੇਵ ਸੇਢਾ, ਮੰਚ ਪ੍ਰਧਾਨ ਰਾਕੇਸ਼ ਕੁਮਾਰ ਗੋਗੀ ਚਾਵਲਾ, ਜਤਿੰਦਰ ਲੁਟਾਵਾ, ਗੁਲਸ਼ਨ ਤੱਗੜ, ਦੀਪਕ ਨੰਦਾ, ਦੇਸ਼ ਰਾਜ ਨੰਦਾ, ਕੁਲਦੀਪ ਮੋਦੀ, ਸ਼ਮਸ਼ੇਰ ਚੰਦ, ਭੂਸ਼ਣ ਸੂਦ, ਸੁਭਾਸ਼ ਵਰਮਾ ਕੁੱਕੀ ਹੋਰ ਅਹੁਦੇਦਾਰ ਤੇ ਸ਼ਹਿਰ ਵਾਸੀ ਮੌਜੂਦ ਸਨ।