ਰਾਜੀਵ ਆਹੂਜਾ, ਖਮਾਣੋਂ: ਪਿੰਡ ਬਾਠਾਂ ਖੁਰਦ ਵਿਖੇ ਬਾਬਾ ਸੀਤਲ ਦਾਸ ਦੀ ਯਾਦ 'ਚ 11ਵਾਂ ਸ਼ਾਨਦਾਰ ਿਛੰਝ ਮੇਲਾ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਬੰਧੀ ਅਵਤਾਰ ਸਿੰਘ ਬਾਠ ਪ੍ਰਧਾਨ, ਸਾਬਕਾ ਸਰਪੰਚ ਰਣਧੀਰ ਸਿੰਘ ਤੇ ਸੁਖਵਿੰਦਰ ਸਿੰਘ ਸੁੱਖਾ ਬਾਠ ਨੇ ਦੱਸਿਆ ਕਿ ਇਸ ਿਛੰਝ ਮੇਲੇ ਵਿਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਿਛੰਝ ਦੀ ਕੁਮੈਂਟਰੀ ਕੁਲਵੀਰ ਸਿੰਘ ਕਾਈਨੌਰ, ਨਾਜਰ ਖੇੜੀ ਅਤੇ ਮੰਚ ਤੋਂ ਲਾਡੀ ਨੇ ਲੱਛੇਦਾਰ ਬੋਲਾਂ ਨਾਲ ਕੀਤੀ। ਰੈਫਰੀ ਦੀ ਭੂਮਿਕਾ ਜੀਤੀ ਮਾਛੀਵਾੜਾ, ਦਰਸ਼ਨ ਵਜੀਦਪੁਰ, ਹਰਪ੍ਰਰੀਤ, ਜਗਵੀਰ ਫਿਰੋਜਰਪੁਰ ਨੇ ਨਿਭਾਈ। ਇਸ ਵਾਰ ਝੰਡੀ ਦੀ ਕੁਸ਼ਤੀ ਧਰਮਿੰਦਰ ਕੁਹਾਲੀ ਅਤੇ ਸਤਿੰਦਰ ਮੋਖਰੀਆ ਵਿਚਕਾਰ ਹੋਈ, ਇਹ ਕਾਂਟੇਦਾਰ ਕੁਸ਼ਤੀ ਕਰੀਬ 20 ਮਿੰਟ ਚੱਲੀ, ਜਿਸ ਵਿਚ ਦੋਵੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਅਤੇ ਕੋਈ ਵੀ ਪਹਿਲਵਾਨ ਆਪਣੀ ਈਨ ਮੰਨਣ ਲਈ ਤਿਆਰ ਨਹੀਂ ਸੀ। ਪ੍ਰਬੰਧਕਾਂ ਨੇ ਇਸ ਉਪਰੰਤ 5 ਮਿੰਟ ਦਾ ਵਾਧੂ ਟਾਈਮ ਵੀ ਦਿੱਤਾ, ਇਸ ਸਮੇਂ ਦੌਰਾਨ ਵੀ ਕੋਈ ਨਤੀਜਾ ਸਾਹਮਣੇ ਨਾ ਆਿਾਂੲਆ, ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਕਰਾਰ ਦੇ ਦਿੱਤਾ। ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਪੰਮਾ ਡੇਰਾ ਬਾਬਾ ਨਾਨਕ ਤੇ ਮੇਜਰ ਲੀਲਾਂ ਵਿਚਕਾਰ ਹੋਈ, ਇਹ ਕੁਸ਼ਤੀ ਵੀ ਕਾਂਟੇਦਾਰ ਰਹੀ, ਪ੍ਰੰਤੂ ਮੇਜਰ ਲੀਲਾਂ ਅਖਾੜ੍ਹੇ 'ਚੋਂ ਬਾਹਰ ਨਿਕਲਣ ਕਾਰਨ ਫਾਊਲ ਕਰਾਰ ਦਿੱਤਾ ਗਿਆ, ਜਿਸ ਕਾਰਨ ਪੰਮਾ ਡੇਰਾ ਬਾਬਾ ਨਾਨਕ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਇੱਕ ਹੋਰ ਮੁਕਾਬਲੇ 'ਚ ਰਵੀ ਰੌਣੀ ਨੇ ਛੋਟਾ ਅਕਸ ਨੂੰ, ਬਾਜ ਆਲਮਗੀਰ ਨੇ ਜੱਸਾ ਮਲਕਪੁਰ ਨੂੰ, ਰਣਬੀਰ ਉਟਾਲਾਂ ਨੇ ਕਾਲਾ ਖੇੜੀ ਨੂੰ, ਪਵਿੱਤਰ ਮਲਕਪੁਰ ਨੇ ਨਵਰਾਜ ਖੰਨਾ ਨੂੰ, ਮੰਗੂ ਖੰਨਾ ਨੇ ਅਜੀਤ ਡੂਮਛੇੜੀ ਨੂੰ, ਨੈਣਾ ਰੌਣੀ ਨੇ ਗੁਰਪ੍ਰਰੀਤ ਮਾਛੀਵਾੜਾ ਨੂੰੂ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਬਿਨਾਂ ਨਿੰਦਰ ਖੰਨਾ ਤੇ ਲਾਲੀ ਮੰਡ ਚੌਂਤਾ, ਤਾਜ ਬਾਰਨ ਤੇ ਦੀਪਕ ਮਲਕਪੁਰ, ਜੀਤ ਿਢੱਲਵਾਂ ਤੇ ਪੂਰਨ ਮੰਡ ਚੌਂਤਾ, ਅਮਰ ਮਲਕਪੁਰ ਤੇ ਮੁਸਤਾਖ ਉੱਚਾ ਪਿੰਡ ਕ੍ਰਮਵਾਰ ਬਰਾਬਰ ਰਹੇ। ਇਸ ਮੌਕੇ ਪ੍ਰਵਾਸੀ ਭਾਰਤੀ ਰਾਜਵਿੰਦਰ ਸਿੰਘ ਬਾਠ ਯੂਅੱੈਸਏ ਨੇ ਝੰਡੀ ਦਾ ਪਹਿਲਾ ਇਨਾਮ 1.25 ਲੱਖ ਰੁਪਏ ਆਪਣੇ ਕੋਲੋਂ ਦਿੱਤਾ। ਹਰਦੀਪ ਸਿੰਘ ਬਾਠ, ਵਰਿੰਦਰ ਸਿੰਘ ਬਾਠ ਅਸਟ੍ਰੇਲੀਆ ਨੇ 51000 ਰੁਪਏ ਦਿੱਤੇ ਅਤੇ ਹੋਰ ਪ੍ਰਵਾਸੀ ਭਾਰਤੀਆਂ ਨੇ ਵੀ ਇਸ ਿਛੰਝ ਦੌਰਾਨ ਦਿਲ ਖੋਲ ਕੇ ਮੱਦਦ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਰਾਮਗੜ੍ਹ ਕਾਂਗਰਸੀ ਆਗੂ, ਸ਼ੇਰ ਸਿੰਘ ਬਾਠਾਂ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਲੁਧਿਆਣਾ, ਰਾਜਵਿੰਦਰ ਸਿੰਘ ਯੂਅੱੈਸਏ, ਕੇਵਲਜੀਤ ਸਿੰਘ ਭੁੱਲਰ ਸਾਬਕਾ ਪ੍ਰਧਾਨ ਆੜ੍ਹਤੀ ਐਸੋ: ਖਮਾਣੋਂ, ਗੁਰਮੀਤ ਸਿੰਘ ਭਾਮੀਆਂ ਸਰਪੰਚ, ਹਰਦੀਪ ਸਿੰਘ ਬਾਠ ਅਸਟੇ੍ਲੀਆ, ਰਾਜਵਿੰਦਰ ਸਿੰਘ ਯੂਐੱਸਏ, ਰਾਕੇਸ਼ ਕੁਮਾਰ ਕੁੱਕੂ ਸਰਪੰਚ, ਗਿਆਨੀ ਗੁਰਮੇਲ ਸਿੰਘ, ਗੁਰਬੰਤ ਸਿੰਘ ਜੰਗਲਾਤ ਵਿਭਾਗ, ਨੱਥੂ ਰਾਮ ਨੰਗਲਾ, ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ, ਨਿਰਭੈ ਸਿੰਘ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ ਸਰਪੰਜ ਮੋਹਣ ਮਾਜਰਾ, ਬਾਬਾ ਸੁਖਵੀਰ ਸਿੰਘ, ਜਸਪ੍ਰਰੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ ਲੁਹਾਰ ਮਾਜਰਾ, ਰਣਧੀਰ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਡਾਇਰੈਕਟਰ ਮਿਲਕ ਪਲਾਂਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਬਾਠ, ਸਾਬਕਾ ਸਰਪੰਚ ਰਣਧੀਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗੁਰਮੇਲ ਸਿੰਘ, ਬਹਾਦਰ ਸਿੰਘ, ਹਰਨੇਕ ਸਿੰਘ, ਗੁਰਵੀਰ ਸਿੰਘ, ਬਲਜਿੰਦਰ ਸਿੰਘ ਆੜ੍ਹਤੀ, ਅਵਤਾਰ ਸਿੰਘ, ਸੁਰਿੰਦਰ ਸਿੰਘ, ਤਰਲੋਚਨ ਸਿੰਘ, ਗੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਸੰਤੋਖ ਸਿੰਘ ਨੰਬਰਦਾਰ ਆਦਿ ਮੌਜੂਦ ਸਨ।