ਜਗਮੀਤ ਸਿੰਘ, ਅਮਲੋਹ

ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਸਿੱਖਿਆ ਦੇ ਖੇਤਰ ਵਿਚ ਮੋਹਰੀ ਹੋ ਕੇ ਨਿਕਲਿਆ, ਦਾ ਜ਼ਲਿ੍ਹਾ ਫ਼ਤਿਹਗੜ੍ਹ ਸਾਹਿਬ ਪੂਰੇ ਪੰਜਾਬ ਵਿਚ ਨੰਬਰ ਇਕ 'ਤੇ ਚੱਲ ਰਿਹਾ ਹੈ। ਜਿਸ ਦਾ ਸਿਹਰਾ ਇਸ ਜ਼ਲਿ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੂੰ ਜਾਂਦਾ ਹੈ ਜਿਹੜੇ ਬੱਚਿਆਂ ਨੂੰ ਨਾ ਸਿਰਫ਼ ਅਤਿ ਆਧੁਨਿਕ ਤਕਨੀਕਾਂ ਦੇ ਜਰੀਏ ਪੜ੍ਹਾ ਰਹੇ ਹਨ ਸਗੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨਾਂ੍ਹ ਦੀ ਪ੍ਰਤਿਭਾ ਨੂੰ ਵੱਖ ਵੱਖ ਵੰਨਗੀਆਂ ਨਾਲ ਨਿਖਾਰ ਰਹੇ ਹਨ। ਇਹ ਵਿਚਾਰ ਫ਼ਤਹਿਗੜ੍ਹ ਸਾਹਿਬ ਦੇ ਉੱਪ ਜ਼ਲਿ੍ਹਾ ਸਿੱਖਿਆ ਦੀਦਾਰ ਸਿੰਘ ਮਾਂਗਟ ਨੇ ਪ੍ਰਗਟ ਕੀਤੇ। ਉਹ ਬਲਾਕ ਦੇ ਸਮੂਹ ਅਧਿਆਪਕਾਂ ਵੱਲੋਂ ਉਨਾਂ੍ਹ ਨੂੰ ਸਟੇਟ ਅਵਾਰਡ ਮਿਲਣ ਦੀ ਖੁਸ਼ੀ ਵਿੱਚ ਰੱਖੇ ਸਮਾਗਮ ਵਿੱਚ ਪਹੁੰਚੇ ਸਨ। ਇਸ ਮੌਕੇ ਨੈਸ਼ਨਲ ਐਵਾਰਡੀ ਜਗਤਾਰ ਸਿੰਘ ਮਨੈਲਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨਾਂ੍ਹ ਕਿਹਾ ਕਿ ਜ਼ਲਿ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਇਸ ਵਾਰ ਇਕ ਨੈਸ਼ਨਲ ਅਵਾਰਡ 'ਤੇ ਛੇ ਸਟੇਟ ਅਵਾਰਡ ਮਿਲੇ ਹਨ। ਉਨਾਂ੍ਹ ਇਕੱਤਰ ਹੋਏ ਅਧਿਆਪਕਾਂ ਨੂੰ ਅਪੀਲ ਕੀਤੀ ਕਿ 12 ਨਵੰਬਰ ਨੂੰ ਹੋ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਇਸ ਸਰਵੇ ਵਿਚ ਵੀ ਸ਼ਹੀਦਾਂ ਦਾ ਇਹ ਜ਼ਲਿ੍ਹਾ ਨਵੇਂ ਕੀਰਤੀਮਾਨ ਸਥਾਪਤ ਕਰ ਸਕੇ। ਇਸ ਮੌਕੇ ਸੀਐੱਚਟੀ ਮੈਡਮ ਕਮਲਜੀਤ ਕੌਰ, ਬੀਪੀਈਓ ਅੱਛਰਪਾਲ ਸ਼ਰਮਾ, ਕਰਨੈਲ ਸਿੰਘ ,ਕਮਲਜੀਤ ਕੌਰ, ਗੁਰਪ੍ਰਰੀਤ ਕੌਰ, ਰਾਜੀਵ ਕਰਕਰਾ, ਗੁਰਪ੍ਰਰੀਤ ਸਿੰਘ ਤੋਂ ਇਲਾਵਾ ਬਲਾਕ ਅਮਲੋਹ ਦੇ ਵੱਡੀ ਗਿਣਤੀ ਅਧਿਆਪਕ ਮੌਜੂਦ ਸਨ।