ਪੰਜਾਬੀ ਜਾਗਰਣ ਟੀਮ, ਅਮਲੋਹ : ਸ੍ਰੀ ਸ਼ੀਤਲਾ ਮਾਤਾ ਵੈਲਫ਼ੇਅਰ ਟਰੱਸਟ ਤੇ ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਵਲੋਂ ਮਨਾਏ ਜਾ ਰਹੇ 19 ਵੇੰ ਸਲਾਨਾ ਉਤਸ਼ਵ ਮੌਕੇ ਮੰਦਿਰ ਵਿਖੇ 2 ਅਪ੍ਰਰੈਲ ਤੋਂ 9 ਅਪ੍ਰਰੈਲ ਤਕ ਸ੍ਰੀ ਸ਼ਿਵ ਮਹਾਪੁਰਾਣ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਅੱਜ ਕਲੱਸ਼, ਧੱਵਜਾ, ਨਾਰੀਅਲ ਤੇ ਨਿਸ਼ਾਨ ਦੇ ਨਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਰੰਗੋਲੀ ਬਣਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਧਾਰਮਿਕ ਸ਼ਬਦਾਂ ਨੇ ਸਾਰੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਸ਼ੋਭਾ ਯਾਤਰਾ ਵਿੱਚ ਭਗਤਾਂ ਨੇ ਪੀਲੇ ਤੇ ਕੇਸਰੀ ਰੰਗ ਦੇ ਕੱਪੜੇ ਪਹਿਨ ਕੇ ਤੇ ਸਿਰ ਤੇ ਪੱਗ ਬੰਨੀ ਹੋਈ ਸੀ। ਇਸ ਮੌਕੇ ਯਾਤਰਾ ਅੱਗੇ ਕੀਤੀ ਜਾ ਰਹੀ ਰੰਗ ਬਿਰੰਗੀ ਆਤਿਸ਼ਬਾਜੀ ਚਲਾਈ ਗਈ। ਇਸ ਸ਼ੋਭਾ ਯਾਤਰਾ ਦੌਰਾਨ ਮੰਦਿਰ ਕਮੇਟੀ ਦੇ ਮੈਂਬਰਾਂ ਵਲੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ ਹੈ। ਇਸ ਮੌਕੇ ਮੰਦਿਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ, ਪ੍ਰਧਾਨ ਰਜਨੀਸ਼ ਗਰਗ, ਵਿਨੇ ਪੁਰੀ, ਸਾਬਕਾ ਚੇਅਰਮੈਨ ਜਸਮੀਤ ਸਿੰਘ ਰਾਜਾ, ਅਮਰ ਢੰਡ, ਹਰੀਸ਼ ਸਿੰਗਲਾ, ਅਸ਼ੋਕ ਬਾਤਿਸ਼, ਜਤਿੰਦਰ ਲੁਟਾਵਾ, ਦਿਨੇਸ਼ ਪੂਰੀ, ਗੁਲਸ਼ਨ ਤੱਗੜ, ਦੀਪਕ ਮੜਕਨ, ਅਮਿਤ ਬਾਂਸਲ, ਰਾਜੀਵ ਕਰਕਰਾ, ਰਾਜੀਵ ਧੱਮੀ, ਕਰਮਜੀਤ ਬੋਬੀ, ਗੁਰਪਾਲ ਸਿੰਘ ਬੋਬੀ, ਵਿਸ਼ਾਲ ਖੁੱਲਰ, ਸੰਦੀਪ ਖੁੱਲਰ, ਸੋਮਿਲ ਧੱਮੀ, ਧੀਰਜ ਵਰਮਾ, ਪ੍ਰਦੀਪ ਵਰਮਾ, ਕੁਲਦੀਪ ਧੀਮਾਨ, ਪੰਕਜ ਅਰੋੜਾ ਆਦਿ ਹਾਜ਼ਰ ਸਨ।
ਟਰੱਸਟ ਨੇ ਭਗਵਾਨ ਸ਼੍ਰੀ ਭੋਲੇ ਨਾਥ ਦੀ ਸਜਾਈ ਸ਼ੋਭਾ ਯਾਤਰਾ
Publish Date:Sat, 01 Apr 2023 06:55 PM (IST)
