ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਕੌਮਾਂਤਰੀ ਯੂਥ ਦਿਹਾੜੇ 'ਤੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਸ਼ੁਰੂਆਤ ਨਾਲ ਜਿੱਥੇ ਕੋਰੋਨਾ ਕਾਲ 'ਚ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਰਾਪਤ ਕਰਨ 'ਚ ਲਾਭ ਹੋਵੇਗਾ ਉਥੇ ਹੀ ਸੂਬੇ 'ਚ ਸਿੱਖਿਆ ਦੇ ਖੇਤਰ 'ਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਗੁਰਪ੍ਰਰੀਤ ਸਿੰਘ ਜੀਪੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ +2 ਦੇ 28 ਵਿਦਿਆਰਥੀਆਂ ਨੂੰ ਸਮਾਰਟ ਫੋਨ ਤਕਸੀਮ ਕਰਨ ਮੌਕੇ ਕੀਤਾ। ਵਿਧਾਇਕ ਜੀਪੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਸੂਬੇ 'ਚ 1 ਲੱਖ 74 ਹਜ਼ਾਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਜਿਨ੍ਹਾਂ 'ਚ ਹਰ ਵਰਗ ਨਾਲ ਸਬੰਧਤ ਵਿਦਿਆਰਥੀ ਸ਼ਾਮਲ ਹੋਣਗੇ। ਇਸ ਮੌਕੇ ਐੱਸਡੀਐੱਮ ਜਸਪ੍ਰਰੀਤ ਸਿੰਘ, ਡੀਓ ਪਰਮਜੀਤ ਕੌਰ ਸਿੱਧੂ, ਡਿਪਟੀ ਡੀਓ ਅਵਤਾਰ ਸਿੰਘ, ਡੀਐੱਸਪੀ ਸੁਖਮਿੰਦਰ ਸਿੰਘ ਚੌਹਾਨ, ਐੱਸਐੱਚਓ ਮਨਪ੍ਰਰੀਤ ਸਿੰਘ ਦਿਓਲ, ਸਕੂਲ ਪਿ੍ਰੰਸੀਪਲ ਨੀਨਾ ਖੁੱਲਰ, ਦਮਨਜੀਤ ਕੌਰ, ਦਫਤਰ ਸਕੱਤਰ ਜਸਵੀਰ ਸਿੰਘ ਭਾਦਲਾ ਮੌਜੂਦ ਸਨ।