ਰਣਜੋਧ ਸਿੰਘ ਅੌਜਲਾ, ਫ਼ਤਹਿਗੜ੍ਹ ਸਾਹਿਬ : ਸ਼ੋ੍ਮਣੀ ਕਮੇਟੀ ਦੇ ਨਵ-ਨਿਯੁਕਤ ਅੰਤਿੰ੍ਗ ਕਮੇਟੀ ਮੈਂਬਰ ਤੇ ਉੱਘੇ ਸਿੱਖ ਪ੍ਰਚਾਰਕ ਭਾਈ ਗੁਰਪ੍ਰਰੀਤ ਸਿੰਘ ਰੰਧਾਵਾ ਗੁਰੂ ਦੇ ਸ਼ੁਕਰਾਨੇ ਵਜੋਂ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਭਾਈ ਰੰਧਾਵਾ ਦਾ ਉਨਾਂ੍ਹ ਦੇ ਸਮਰਥਕਾਂ ਵੱਲੋਂ ਸਨਮਾਨ ਕੀਤਾ ਗਿਆ। ਭਾਈ ਰੰਧਾਵਾ ਨੇ ਕਿਹਾ ਉਨਾਂ੍ਹ ਨੂੰ ਇਹ ਅਹੁਦਾ ਕਿਸੇ ਦੀ ਚਾਪਲੂਸੀ ਕਰ ਕੇ ਨਹੀਂ ਸਗੋਂ ਇਕਲਾਖ ਤੇ ਚੰਗੇ ਕਿਰਦਾਰ ਕਰ ਕੇ ਮਿਲਿਆ ਹੈ. ਜਿਸ ਦੀ ਵਰਤੋਂ ਉਹ ਸਿਆਸੀ ਲਾਹਾ ਲੈਣ ਜਾਂ ਨਿੱਜੀ ਸਵਾਰਥ ਲਈ ਕਰਨਗੇ ਸਗੋਂ ਸਿੱਖ ਪੰ੍ਪਰਾ, ਪੰਥਕ ਤੇ ਮਰਿਆਦਾ ਅਤੇ ਸਿੱਖ ਸਿਧਾਂਤਾਂ ਨਾਲ ਜੁੜੇ ਹੋਏ ਮੁੱਦੇ ਪਹਿਲਾਂ ਦੀ ਤਰਾਂ੍ਹ ਚੁੱਕਣਗੇ। ਉਨਾਂ੍ਹ ਕਿਹਾ ਸ਼ੋ੍ਮਣੀ ਕਮੇਟੀ ਜਿਹੜੇ ਚੰਗੇ ਕੰਮ ਕਰੇਗੀ ਉਨਾਂ੍ਹ ਦਾ ਉਹ ਡਟ ਕੇ ਸਾਥ ਦੇਣਗੇ ਜੇ ਸ਼ੋ੍ਮਣੀ ਕਮੇਟੀ ਮਾੜੇ ਕੰਮ ਕਰੇਗੀ, ਉਸ ਦਾ ਉਹ ਡਟ ਕੇ ਵਿਰੋਧ ਕਰਨਗੇ। ਇਸ ਤੋਂ ਇਲਾਵਾ ਉਹ ਗੁਰੂ ਘਰਾਂ ਦੀਆਂ ਗੋਲਕਾਂ ਦੀ ਹੋ ਰਹੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਇਹ ਸੰਗਤ ਦਾ ਪੈਸਾ ਹੈ ਜੋ ਗੁਰੂਘਰਾਂ ਦੇ ਸੁਧਾਰ ਤੋਂ ਇਲਾਵਾ ਸੰਗਤ ਦੀ ਭਲਾਈ ਲਈ ਹੀ ਖਰਚਿਆ ਜਾਣਾ ਚਾਹੀਦਾ ਹੈ। ਭਾਈ ਰੰਧਾਵਾ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਪੰਥਕ ਮੁੱਦਿਆਂ ਦੀ ਲੜਾਈ ਲੜ ਰਹੇ ਹਨ ਅਤੇ ਉਹ ਵੀ 1984 ਤੋਂ ਬਾਅਦ ਜੋ ਸਰਮਾਇਆ ਫੌਜ ਚੁੱਕ ਕੇ ਲੈ ਗਈ ਸੀ ਜਿਸ 'ਚ ਗੁਰੂ ਸਾਹਿਬਾਨ ਦੀਆਂ ਹੱਥ ਲਿਖਤ ਪਾਵਨ ਬੀੜਾਂ,ਗੁਰੂ ਸਾਹਿਬਾਨ ਦੇ ਹੁਕਨਾਮੇ ਅਤੇ ਪੁਰਾਤਨ ਬੀੜਾਂ ਆਦਿ ਸ਼ਾਮਲ ਸਨ, ਜਿਸ ਸਬੰਧੀ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ ਬਾਰੇ ਸ਼ੋ੍ਮਣੀ ਕਮੇਟੀ ਅਜੇ ਤਕ ਕੋਈ ਜਵਾਬ ਨਹੀਂ ਦੇ ਸਕੀ। ਇਸ ਤੋਂ ਇਲਾਵਾ ਕਈ ਸਾਲ ਪਹਿਲਾਂ 328 ਪਾਵਨ ਸਰੂਪ ਗੁੰਮ ਹੋਣ ਸਬੰਧੀ ਆਦਿ ਮੁੱਦੇ ਚੁੱਕੇ ਜਾਣਗੇ। ਭਾਈ ਰੰਧਾਵਾ ਨੇ ਨਵ ਨਿਯੁਕਤ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਦਵੀਆਂ ਤਾਂ ਆਉਂਦੀਆਂ ਜਾਂਦੀਆਂ ਹਨ ਪਰ ਲੋਕ ਚੰਗੇ ਕੰਮਾਂ ਨੂੰ ਹੀ ਯਾਦ ਕਰਦੇ ਹਨ। ਇਸ ਲਈ ਸ਼ੋ੍ਮਣੀ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ ਅਤੇ ਪੋ੍ਫੈਸਰਾਂ ਦੀਆਂ ਕਈ ਕਈ ਮਹੀਨੇ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਕਿਉਂਕਿ ਮਹਿੰਗਾਈ ਦੇ ਇਸ ਯੁੱਗ 'ਚ ਹਰ ਕਿਸੇ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਉਨਾਂ੍ਹ ਕਿਹਾ ਕਿ ਹਲਕੇ ਦੀ ਸੰਗਤ ਭਲੀ ਭਾਂਤ ਜਾਣੂ ਹੈ ਕਿ ਉਨਾਂ੍ਹ ਹਲਕੇ 'ਚ ਸਿੱਖ ਧਰਮ ਦਾ ਕਿੰਨਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ, ਜਿਸ ਨੂੰ ਉਹ ਹੁਣ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣਗੇ ਕਿ ਸਿੱਖੀ ਤੋਂ ਭਟਕੀ ਨੌਜਵਾਨ ਪੀੜ੍ਹੀ ਨੂੰ ਮੁੜ ਸਿੱਖ ਧਰਮ ਨਾਲ ਜੋੜਿਆ ਜਾ ਸਕੇ। ਇਸ ਮੌਕੇ ਸਾਬਕਾ ਮੈਨੇਜਰ ਅਮਰਜੀਤ ਸਿੰਘ, ਪ੍ਰਧਾਨ ਦਰਸ਼ਨ ਸਿੰਘ ਚੀਮਾ, ਭਾਈ ਇੰਦਰਜੀਤ ਸਿੰਘ ਸਿੰਧੜਾਂ, ਸਰਪੰਚ ਰਣਜੀਤ ਸਿੰਘ ਹੂਸੈਨਪੁਰਾ, ਓਂਕਾਰ ਸਿੰਘ, ਹਰਨੇਕ ਸਿੰਘ, ਹਰਕੀਤ ਸਿੰਘ ਭੜੀ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਬੱਸੀ, ਰਿਪਨਜੋਤ ਸਿੰਘ, ਸਿਮਰਜੋਤ ਸਿੰਘ, ਸੋਹਣ ਸਿੰਘ,ਇੰਦਰਜੀਤ ਸਿੰਘ ਤੇ ਜਸਵੰਤ ਸਿੰਘ ਮੌੌਜੂਦ ਸੀ।