ਗੁਰਪ੍ਰਰੀਤ ਸਿੰਘ ਮਹਿਕ, ਫਤਹਿਗੜ੍ਹ ਸਾਹਿਬ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਗ ਕਮੇਟੀ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੀ ਆਜ਼ਾਦੀ ਦੀ 75ਵੇੇਂ ਵਰੇਗੰਢ ਮੌਕੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੇ ਉਲੀਕੇ ਸੰਘਰਸ਼ ਪੋ੍ਗਰਾਮ ਮੁਤਾਬਿਕ ਅੱਜ ਸ਼ੋ੍ਮਣੀ ਕਮੇਟੀ ਤੇ ਸ਼ੋ੍ਮਣੀ ਅਕਾਲੀ ਦਲ ਵੱਲੋ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਤਕ ਰੋਸ ਮਾਰਚ ਕੱਿਢਆ ਗਿਆ, ਜਿਸ ਵਿਚ ਸ਼ੋ੍ਮਣੀ ਕਮੇਟੀ ਮੁਲਾਜ਼ਮਾ, ਵੱਖ-ਵੱਖ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਤੇ ਇਲਾਕੇ ਦੀਆਂ ਸੰਗਤਾਂ ਨੇ ਹਿੱਸਾ ਲਿਆ।

ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਅਤੇ ਸੋ੍ਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ ਨੇ ਸੋ੍ਮਣੀ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਪ੍ਰਧਾਨ ਮੰਤਰੀ ਦੇ ਨਾਮ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਕਿ 15 ਅਗਸਤ ਤੱਕ ਖਾਲਸਾ ਪੰਥ ਦਾ ਰੋਸ ਦੂਰ ਕਰਨ ਲਈ ਭਾਰਤ ਦੀ ਹਰ ਜੇਲ ਵਿਚੋਂ ਬੰਦੀ ਸਿੰਘ ਰਿਹਾਅ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਉਨਾਂ੍ਹ ਕਿਹਾ ਕਿ ਭਾਰਤ ਦੀ ਅਜਾਦੀ ਲਈ ਖਾਲਸਾ ਪੰਥ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ, ਜ਼ੇਲਾ ਕੱਟੀਆਂ, ਜੁਰਮਾਨੇ ਭਰੇ ਅਤੇ ਆਪਣੀ ਕੌਮ ਦਾ ਉਜਾੜਾ ਕਰਵਾਇਆ, ਪਰ ਅਫਸੋਸ ਹੈ ਕਿ ਜ਼ੋ ਵਾਅਦੇ 1947 ਵਿੱਚ ਕੀਤੇ ਸਨ ਉਨਾਂ ਵਿਚੋਂ ਇਕ ਵੀ ਵਾਅਦਾ ਵਫਾ ਨਹੀ ਕੀਤਾ। ਪੰਜੋਲੀ ਅਤੇ ਚੀਮਾ ਨੇ ਦਾਅਵਾ ਕੀਤਾ ਕਿ ਅੱਜ ਦਾ ਧਰਨਾ ਪੁਰੀ ਤਰਾਂ ਸਫਲ ਰਿਹਾ, ਵੱਡੀ ਗਿਣਤੀ ਵਿੱਚ ਸੋ੍ਮਣੀ ਅਕਾਲੀ ਦਲ ਦੇ ਵਰਕਰ, ਸੋ੍ਮਣੀ ਕਮੇਟੀ ਦੇ ਮੁਲਾਜਮ, ਵੱਖ¸ਵੱਖ ਸੰਸਥਾਵਾਂ ਨਾਲ ਸਬੰਧਤ ਮੁਲਾਜਮ ਅਤੇ ਸੰਗਤਾਂ ਸ਼ਾਮਿਲ ਹੋਈਆਂ।ਇਸ ਸਮੇ ਹੋਰਨਾ ਤੋਂ ਇਲਾਵਾ ਅਵਤਾਰ ਸਿੰਘ ਰਿਆ,ਰਵਿੰਦਰ ਸਿੰਘ ਖਾਲਸਾ ਮੈਬਰ ਸੋ੍ਮਣੀ ਕਮੇਟੀ,ਗੁਰਮੀਤ ਸਿੰਘ ਸੋਨੂੰ ਚੀਮਾ,ਅਮਰਦੀਪ ਸਿੰਘ ਧਾਰਨੀ,ਹਰਵਿੰਦਰ ਸਿੰਘ ਬੱਬਲ, ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਨਰਿੰਦਰ ਸਿੰਘ,ਪਿੰ੍ਸੀਪਲ ਲਖਬੀਰ ਸਿੰਘ,ਅੰਮਿਤਬੀਰ ਸਿੰਘ, ਡਾ. ਲਖਵਿੰਦਰ ਸਿੰਘ,ਬਰਿੰਦਰ ਸਿੰਘ ਸੋਢੀ, ਸੁਰਿੰਦਰ ਸਿੰਘ ਸੁਹਾਗਹੇੜੀ, ਦਿਲਬਾਗ ਸਿੰਘ ਬਾਘਾ, ਡਾ. ਜਗਦੀਸ਼ ਰਾਣਾ,ਮਨਦੀਪ ਸਿੰਘ ਘੁਮੰਡਗੜ,ਸਵਰਨ ਸਿੰਘ ਸ਼ਿਵਦਾਸਪੁਰ, ਪ੍ਰਦੀਪ ਸਿੰਘ ਕਲੋੜ,ਨਵਦੀਪ ਸਿੰਘ ਪੰਜੋਲੀ, ਕੁਲਦੀਪ ਸਿੰਘ ਪੋਲਾ, ਪਰਮਿੰਦਰ ਸਿੰਘ ਬਧੋਛੀ, ਅਜੀਤ ਸਿੰਘ ਬੁਲਾੜਾ, ਹਰਨੇਕ ਸਿੰਘ ਬਡਾਲੀ,ਰਘਬੀਰ ਸਿੰਘ ਬੁਲਾੜਾ, ਜ਼ਸਬੀਰ ਸਿੰਘ ਛਲੇੜੀ, ਲਾਲ ਸਿੰਘ ਪੰਡਰਾਲੀ,ਬਲਜਿੰਦਰ ਸਿੰਘ, ਸਵਰਨ ਸਿੰਘ ਗੋਪਾਲੋ,ਪ੍ਰਦੀਪ ਸਿੰਘ ਕਲੋੜ,ਬਲਜਿੰਦਰ ਸਿੰਘ ਛਲੇੜੀਕਲਾਂ,ਜਤਿੰਦਰ ਸਿੰਘ ਮਾਨ, ਜਗਦੀਸ਼ ਸਿੰਘ ਰਾਣਾ,ਕਸ਼ਮੀਰਾ ਸਿੰਘ ਬਿਲਾਸਪੁਰ,ਗੁਰਚਰਨ ਸਿੰਘ ਬਾਠ,ਗੁਰਦੀਪ ਸਿੰਘ ਘੁਮਾਣ, ਮੇਜਰ ਸਿੰਘ ਧਨੇਠਾ, ਫਕੀਰ ਚੰਦ,ਮਾਸਟਰ ਚਰਨਜੀਤ ਸਿੰਘ ਖਾਲਸਪੁਰ,ਸਰਪੰਚ ਰਣਜੀਤ ਸਿੰਘ, ਜ਼ਸਵੀਰ ਸਿੰਘ ਵਾਲੀਆਂ,ਮਨਦੀਪ ਸਿੰਘ ਕਿੱਕੀ,ਸਵਰਨ ਸਿੰਘ ਸਹਜਾਦਪੁਰ,ਨਰਿੰਦਰ ਸਿੰਘ ਰਸੀਦਪੁਰ, ਹਰਮਨ ਸਿੰਘ ਰਿਕਾਰਡਕੀਪਰ, ਗੁਰਮੁੱਖ ਸਿੰਘ ਖਜਾਨਚੀ, ਸੁਰਿੰਦਰ ਸਿੰਘ ਸਮਾਣਾ ਇੰਚਾਰਜ ਸੂਚਨਾ ਕੇਂਦਰ ਆਦਿ ਹਾਜਰ ਸਨ।

ਆਗੂਆਂ ਨੇ ਕਿਹਾ ਕਿ ਬਹੁਤ ਹੀ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਦੇਸ਼ ਦੀ ਅਜਾਦੀ ਲਈ ਸਾਡੀ ਸਭ ਤੋਂ ਵੱਧ ਕੁਰਬਾਨੀ ਹੋਵੇ, ਉਸੇ ਹੀ ਦੇਸ਼ ਦੀ ਸਰਕਾਰ ਅਜਾਦ ਭਾਰਤ ਦੀ ਧਰਤੀ ਉਤੇ ਖਾਲਸਾ ਪੰਥ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾ ਤੋਪਾਂ ਨਾਲ ਢਹਿ ਢੇਰੀ ਕਰ ਦੇਵੇ,ਰੱਬ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰ ਦੇਵੇ,ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ 600 ਤੋਂ ਵੱਧ ਸਰੂਪ ਅਗਨ ਭੇਟ ਕਰ ਦਿੱਤੇ ਜਾਣ,ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦੇ ਹੋਏ ਰਾਗੀ ਸਿੰਘ ਸ਼ਹੀਦ ਕਰ ਦਿੱਤੇ ਜਾਣ, ਦਿੱਲੀ ਦੇ ਬਜਾਰਾਂ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਹੋਵੇੇ,ਧੀਆਂ ਭੈਣਾ ਦੀ ਬੇਪਤੀ ਕੀਤੀ ਹੋਵੇ, ਫਿਰ ਸਿੱਖ ਕਿਸ ਖੁਸ਼ੀ ਵਿੱਚ 15 ਅਗਸਤ ਦਾ ਦਿਹਾੜਾ ਮਨਾਉਣ ਦਾ ਯਤਨ ਕਰਨ।ਇਹ ਵੀ ਅਫਸੋਸ ਹੈ ਕਿ ਸੋ੍ਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਹਿ ਮੰਤਰੀ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੋਵੇ ਪਰ ਸਮਾਂ ਵੀ ਨਾ ਮਿਲੇ ਫਿਰ ਸਿੱਖ 15 ਅਗਸਤ ਕਿਉ ਮਨਾਉਣ।