ਫੋਟੋ ਫਾਇਲ,4ਐਸਐਨਡੀ'29

ਐੱਸਡੀਐੱਮ ਨਮਨ ਮੜਕਨ ਨੂੰ ਬੁੱਕਾ ਦਿੰਦੇ ਚੇਅਰਮੈਨ ਵਿਨੈ ਪੁਰੀ।

ਜਗਮੀਤ ਸਿੰਘ, ਅਮਲੋਹ : ਸਬ ਡਵੀਜ਼ਨ ਅਮਲੋਹ ਦੇ ਐੱਸਡੀਐੱਮ ਨਮਨ ਮੜਕਨ ਨੂੰ ਅਹੁਦਾ ਸੰਭਾਲਣ 'ਤੇ ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਵੱਲੋਂ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ ਉਥੇ ਹੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਐੱਸਡੀਐੱਮ ਮੜਕਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਕੰਮਕਾਜ ਲਈ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।