ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਕਾਂਗਰਸੀ ਆਗੂਆਂ ਵੱਲੋਂ ਐੱਸਡੀਅੱੈਮ ਜਸਪ੍ਰਰੀਤ ਸਿੰਘ ਨਾਲ ਮੁਲਾਕਾਤ ਕਰਕੇ ਸ਼ਹਿਰ ਦੇ ਵਿਕਾਸ ਕੰਮਾਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਬੁੱਕਾ ਭੇਟ ਕਰਕੇ ਸਨਮਾਨਤ ਕੀਤਾ। ਕਾਂਗਰਸੀ ਆਗੂਆਂ 'ਚ ਸ਼ਾਮਲ ਹਰਭਜਨ ਸਿੰਘ ਨਾਮਧਾਰੀ, ਕਰਮਜੀਤ ਸਿੰਘ ਢੀਂਡਸਾ, ਬਲਵੀਰ ਸਿੰਘ ਅਤੇ ਮਨਿੰਦਰਦੀਪ ਸਿੰਘ ਮਨੀ ਵਲੋਂ ਅੱੈਸਡੀਅੱੈਮ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਵਾਉਣ ਦੀ ਮੰਗ ਕੀਤੀ। ਆਗੂਆਂ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਸਰਹਿੰਦ ਸਾਈਡ ਤੋਂ ਤਲਾਣੀਆਂ ਹੁੰਦੇ ਹੋਏ ਬੱਸੀ ਪਠਾਣਾਂ ਤੱਕ ਅਧੂਰੇ ਬਾਈਪਾਸ ਨੂੰ ਪੂਰਾ ਕਰਵਾਇਆ ਜਾਵੇ, ਨੰਦਪੁਰ ਕਲੌੜ ਰੋਡ 'ਤੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣ, ਸ਼ਹਿਰ ਵਿਚ ਚੱਲ ਰਹੇ ਸੀਵਰੇਜ ਦੇ ਕੰਮ ਵਿਚ ਤੇਜ਼ੀ ਲਿਆ ਕੇ ਇਸ ਨੂੰ ਮੁਕੰਮਲ ਕਰਵਾਇਆ ਜਾਵੇ, ਬੱਸੀ ਪਠਾਣਾਂ ਮੋਰਿੰਡਾ ਮੁੱਖ ਮਾਰਗ 'ਤੇ ਪਏ ਟੋਇਆਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਅਤੇ ਵੱਖ-ਵੱਖ ਇਲਾਕਿਆਂ 'ਚ ਜੋ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ, ਉਨ੍ਹਾਂ ਨੂੰ ਠੀਕ ਕਰਵਾਇਆ ਜਾਵੇ। ਐੱਸਡੀਐੱਮ ਜਸਪ੍ਰਰੀਤ ਸਿੰਘ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਉਣ ਦਾ ਭਰੋਸਾ ਦਿਵਾਇਆ।