ਐੱਸਡੀ ਮਾਡਲ ਸਕੂਲ ਦਾ ਸਲਾਨਾ ਸਮਾਗਮ ‘ਉਡਾਣ - 2025’ ਸੰਪਨ

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਐੱਸਡੀ ਮਾਡਲ ਸਕੂਲ, ਨਿਊ ਸੰਤ ਨਗਰ ਵਿਖੇ ਦੋ ਰੋਜ਼ਾ ਸਾਲਾਨਾ ਇਨਾਮ ਵੰਡ ਸਮਾਗਮ ‘ਉਡਾਣ-2025’ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆ। ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਮਾਤਾ ਸਰਸਵਤੀ ਜੀ ਅੱਗੇ ਜੋਤ ਜਗਾ ਕੇ ਸਮਾਗਮ ਦਾ ਆਗਾਜ਼ ਕੀਤਾ। ਵਿਦਿਆਰਥੀਆਂ ਨੇ ਗਣੇਸ਼ ਵੰਦਨਾ, ਭੰਗੜਾ, ਗਿੱਧਾ, ਕਠਪੁਤਲੀ ਡਾਂਸ, ਕ੍ਰਿਸ਼ਨ ਲੀਲਾ, ਘੂਮਰ ਤੇ ‘ਆਪਰੇਸ਼ਨ ਸਿੰਧੂਰ’ ਵਰਗੇ ਰੰਗਾਰਆ ਰੰਗ ਪ੍ਰੋਗਰਾਮ ਪੇਸ਼ ਕੀਤੇ। ਅਕਾਦਮਿਕ ਤੇ ਖੇਡਾਂ ਵਿਚ ਉੱਘੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਕੂਲ ਨੇ 100 ਫ਼ੀਸਦੀ ਨਤੀਜਾ ਦਿੱਤਾ ਜਿਸ ਵਿਚ ਗੁਰਵਿੰਦਰ ਸਿੰਘ (98 ਫ਼ੀਸਦੀ), ਸਿਮਰਨਜੀਤ ਕੌਰ (96 ਫ਼ੀਸਦੀ), ਮੁਸਕਾਨ ਅੱਗਰਵਾਲ (95 ਫ਼ੀਸਦੀ) ਤੇ ਅਤੁਲ ਯਾਦਵ (92. 2 ਫ਼ੀਸਦੀ) ਨੇ ਆਪੋ-ਆਪਣੀਆਂ ਸਟ੍ਰੀਮਾਂ ਵਿਚ ਟਾਪ ਕੀਤਾ। ਖੇਡਾਂ ਵਿਚ ਸਕੂਲ ਨੇ ਪੰਜਾਬ ਪੱਧਰ ’ਤੇ 15ਵਾਂ ਸਥਾਨ ਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵੱਲੋਂ ‘ਬੈਸਟ ਸਕੂਲ’ ਐਵਾਰਡ ਹਾਸਲ ਕੀਤਾ। ਇਸੇ ਤਰ੍ਹਾਂ ਖੇਡਾਂ ਵਿਚ ਸਕੂਲ ਨੇ ਪੰਜਾਬ ਦੇ ਸਾਰੇ ਸਕੂਲਾਂ ’ਚੋਂ 15ਵਾਂ ਸਥਾਨ ਹਾਸਲ ਕੀਤਾ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼, ਪੰਜਾਬ ਵੱਲੋਂ ਬੈਸਟ ਸਕੂਲ ਦਾ ਖਿਤਾਬ ਹਾਸਲ ਕੀਤਾ। ਵਿਦਿਆਰਥੀਆਂ ਦੀਆਂ ਮੁੱਖ ਪ੍ਰਾਪਤੀਆਂ ਵਿਚ ਦਸਵੀਂ ਜਮਾਤ ਦੇ ਹਾਰਦਿਕ ਬਾਵਾ ਨੂੰ ਨੈਸ਼ਨਲ ਲੈਵਲ ਐਥਲੈਟਿਕਸ ਲਈ ਚੁਣਿਆ ਗਿਆ। ਬਾਹਰਵੀਂ ਜਮਾਤ ਦੇ ਅਭਿਸ਼ੇਕ ਅਰੋੜਾ ਨੂੰ ਨੈਸ਼ਨਲ ਟ੍ਰਾਇਲ-ਗੇਮ ਚੈੱਸ ਲਈ ਚੁਣਿਆ ਗਿਆ। ਇਸੇ ਤਰ੍ਹਾਂ 11ਵੀਂ ਜਮਾਤ ਦੇ ਸ਼ਿਵਾਂਕ ਤਿਵਾਰੀ ਨੂੰ ਨੈਸ਼ਨਲ ਟ੍ਰਾਇਲ-ਗੇਮ ਟੇਬਲ ਟੈਨਿਸ ਲਈ ਚੁਣਿਆ ਗਿਆ ਅਤੇ ਹਿਮਾਨੀ ਸ਼ਰਮਾ ਨੇ ਵੁਸ਼ੂ ਲੀਗੇਊ 2025–26 ਵਿਚ ਸੋਨੇ ਦਾ ਤਮਗਾ ਜਿੱਤਿਆ।ਸਕੂਲ ਦੀਆਂ ਚਾਰ ਕੁੜੀਆਂ ਨੇ ਬੀਸੀਸੀ ਆਈ ਕ੍ਰਿਕਟ ਵਿਚ ਭਾਗ ਲਿਆ ਜਦਕਿ ਵਰੁਣ ਕੁਮਾਰ ਨੇ ਨੈਸ਼ਨਲ ਲੈਵਲ ਪਾਵਰਲਿਫਟਿੰਗ ਵਿਚ ਭਾਗ ਲਿਆ, ਪ੍ਰਿਯਾਂਸ਼ੂ ਨੇ ਨੈਸ਼ਨਲ ਲੈਵਲ ਕਰਾਟੇ ਵਿਚ ਭਾਗ ਲਿਆ, ਨਿਤਿਨ ਕੁਮਾਰ ਨੇ ਨੈਸ਼ਨਲ ਲੈਵਲ ਬੈਂਚ ਪ੍ਰੈੱਸ ਪਾਵਰਲਿਫਟਿੰਗ ਵਿਚ ਭਾਗ ਲਿਆ। ਇਸ ਤੋਂ ਇਲਾਵਾ ਸਕੂਲ ਦਾ ਇਕ ਵਿਦਿਆਰਥੀ ਨਿਤਿਨ ਕੁਮਾਰ ਜੋ ਕਿ ਪੈਰਾ ਏਸ਼ੀਆਈ ਪਾਵਰਲਿਫਟਿੰਗ ਵਿਚ ਸਲੈਕਟ ਹੋਇਆ ਹੈ ਜੋ ਕਿ ਇਸ ਮੁਕਾਬਲੇ ਲਈ ਦੁਬਈ ਖੇਡਣ ਜਾ ਰਿਹਾ ਹੈ। ਮੁੱਖ ਮਹਿਮਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਤੇ ਸਕੂਲ ਵਾਲੀ ਸੜਕ ਜਲਦ ਬਣਾਉਣ ਦਾ ਭਰੋਸਾ ਦਿੱਤਾ। ਅੰਤ ਵਿੱਚ ਮੈਨੇਜਰ ਐਕਾਂਸ਼ ਢੰਡ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਵਿਚ ਸਕੂਲ ਮੈਨੇਜਰ ਐਂਕਾਂਸ਼ ਢੰਡ ਨੇ ਸਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ | ਇਸ ਮੌਕੇ ਤੇ ਕੌਂਸਲਰ ਵਿਨੀਤ ਕੁਮਾਰ ਬਿੱਟੂ, ਬਲਦੇਵ ਸ਼ਰਮਾ, ਸਤਿਆਪਾਲ ਸਿੰਘ ਲੋਧੀ, ਅਜੈ ਲਿਬੜਾ ਵੀ ਮੌਜੂਦ ਸਨ।