ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਸ਼ਹਿਰ ਦੇ ਚੱਕਰੀ ਮਹੁੱਲੇ 'ਚ ਸਥਿਤ ਸਾਈਂ ਮੰਦਰ ਵਿਖੇ ਸਾਈਂ ਭਗਤਾਂ ਵਲੋਂ ਸ਼ਹਿਰ ਦੇ ਨਵੇਂ ਚੁਣੇਂ ਕੌਂਸਲਰਾਂ ਨੂੰ ਸਾਈਂ ਭਗਤ ਕਾਹਨ ਚੰਦ ਅਤੇ ਹੋਰਨਾਂ ਕਮੇਟੀ ਮਂੈਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਾਈਂ ਭਗਤਾਂ ਵਲੋਂ ਰੱਖੇ ਸਨਮਾਨ ਸਮਾਰੋਹ 'ਚ ਕੌਂਸਲਰ ਬਿੰਦੂ,ਕੌਂਸਲਰ ਅਨਿਲ ਲੂੰਬਾ,ਕੌਂਸਲਰ ਰਾਜ ਕੁਮਾਰ ਰਾਜੂ,ਕੌਂਸਲਰ ਮਨਪ੍ਰਰੀਤ ਸਿੰਘ ਹੈਪੀ,ਜਸਵੀਰ ਬਾਂਸਲ ਦੇ ਪਤੀ ਪਵਨ ਕੁਮਾਰ ਬਿੱਟਾ,ਰਾਜੀਵ ਕੁਮਾਰ ਵਾਲਮੀਕਿ ਆਦਿ ਨੂੰ ਸਨਮਾਨਿਤ ਕੀਤਾ ਗਿਆ। ਨਵਨਿਯੁਕਤ ਕੌਂਸਲਰਾਂ ਨੇ ਸਾਈਂ ਮੰਦਰ ਕਮੇਟੀ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਵਾਰਡ ਵਾਸੀਆਂ ਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨਗੇ ਅਤੇ ਸ਼ਹਿਰ ਦੀ ਤਰੱਕੀ ਲਈ ਵਿਕਾਸ ਦੇ ਕੰਮਾਂ ਨੂੰ ਤਰਜੀਹ ਦਿੰਦੇ ਹੋਏ ਸੇੇਵਾ ਭਾਵਨਾ ਨਾਲ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ 'ਚ ਯੋਗਦਾਨ ਪਾਉਣਗੇ। ਇਸ ਮੌਕੇ ਸਾਈਂ ਭਗਤ ਕਾਹਨ ਚੰਦ ਵੱਲੋਂ ਸਮੂਹ ਨਵੇਂ ਚੁਣੇਂ ਕੌਂਸਲਰਾਂ ਨੂੰ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀਵ ਕੁਮਾਰ ਵਾਲਮੀਕਿ,ਪਵਨ ਕੁਮਾਰ ਬਾਂਸਲ ਆਦਿ ਮੌਜ਼ੂਦ ਸਨ।