ਪੱਤਰ ਪ੍ਰੇਰਕ, ਫਤਿਹਗ਼ੜ ਸਾਹਿਬ : ਪਟਿਆਲਾ ਮਾਰਗ 'ਤੇ ਪੈਦੇਂ ਪਿੰਡ ਖਰੌੜੀ ਨਜ਼ਦੀਕ ਦੇਰ ਰਾਤ ਕਰੀਬ 09: 30 ਵਜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ 'ਚੋਂ ਦੋ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਹੈ। ਮੌਕੇ 'ਤੇ ਪਹੁੰਚੀ highway police ਅਨੁਸਾਰ ਇਕ ਪ੍ਰਾਈਵੇਟ ਬੱਸ ਜੋ ਕਿ ਸਰਹਿੰਦ ਤੋ ਪਟਿਆਲਾ ਵੱਲ ਜਾ ਰਹੀ ਸੀ। ਬੱਸ ਪਿੰਡ ਖਰੌੜੀ ਨੇੜੇ ਪਹੁੰਚੀ ਤਾਂ ਪਟਿਆਲਾ ਵੱਲ ਨੂੰ ਜਾ ਰਹੇ ਸਪਲੈਂਡਰ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਿੱਟੇ ਵਜੋਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ 'ਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾ ਦਿੱਤਾ ਹੈ। ਲਾਸ਼ਾ ਨੂੰ ਸਿਵਲ ਹਸਪਤਾਲ fatehgarh sahib ਦੇ ਮੌਰਚਰੀ ਰੂਮ 'ਚ ਰੱਖਵਾ ਦਿੱਤੀਆਂ ਗਈਆਂ ਹਨ। ਥਾਣਾ ਮੂਲੇਪੁਰ ਦੀ ਪੁਲਿਸ ਨੇ ਬੱਸ ਕਬਜ਼ੇ 'ਚ ਲੈ ਲਈ ਪਰ ਉਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤਕ ਦੋਵਾਂ ਵਿਅਕਤੀਆਂ ਦੀ ਪਛਾਣ ਨਹੀੰ ਹੋ ਸਕੀ।

Posted By: Seema Anand