ਪੱਤਰ ਪ੍ਰਰੇਰਕ, ਅਮਲੋਹ : ਸ਼੍ਰੀ ਸ਼ਨੀ ਜੈਅੰਤੀ ਨੂੰ ਮੁੱਖ ਰੱਖ ਕੇ ਸ਼ਨੀ ਮੰਦਰ 'ਚ ਸਮਾਗਮ ਕੀਤਾ ਗਿਆ। ਇਸ ਮੌਕੇ ਅਮਲੋਹ ਕੌਂਸਲ ਦੇ ਪ੍ਰਧਾਨ ਡਾ. ਹਰਪ੍ਰਰੀਤ ਸਿੰਘ, ਸਾਬਕਾ ਪ੍ਰਧਾਨ ਬਲਦੇਵ ਸੇਢਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਬੀਕੇ ਸ਼ਰਮਾ, ਸੇਵਾਮੁਕਤ ਮੈਨੇਜਰ ਭੂਸ਼ਨ ਸ਼ਰਮਾ, ਭੂਸ਼ਨ ਸੂਦ, ਰਾਕੇਸ਼ ਕੁਮਾਰ ਗੋਗੀ, ਮਾਸਟਰ ਜਗਦੀਸ਼ ਮੋਦੀ, ਡਾ. ਅਸ਼ੋਕ ਜਿੰਦਲ, ਮਾਸਟਰ ਰਜੇਸ਼ ਕਰਕਰਾ, ਬਲਜਿੰਦਰ ਸ਼ਰਮਾ, ਦੇਸ ਰਾਜ ਨੰਦਾ, ਬੁੱਧ ਰਾਜ, ਮੰਦਰ ਦੇ ਪੁਜਾਰੀ ਸ਼ਾਸਤਰੀ ਜਗਦੰਬਾ ਪ੍ਰਸ਼ਾਦ, ਕੌਂਸਲਰ ਹਰਵਿੰਦਰ ਸਿੰਘ ਵਾਲੀਆ, ਭਗਵਾਨ ਸਿੰਘ ਮਾਜਰੀ ਅਤੇ ਪ੍ਰਰੇਮ ਚਾਵਲਾ ਆਦਿ ਨੇ ਸ਼ਿਰਕਤ ਕੀਤੀ। ਮੰਦਰ ਦੇ ਮੁੱਖ ਸੇਵਾਦਾਰ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ ਨੇ ਮੁੱਖ-ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਕੇਕ ਕੱਟਿਆ ਗਿਆ ਅਤੇ ਬਾਅਦ ਵਿਚ ਖੀਰ ਦਾ ਲੰਗਰ ਚਲਾਇਆ ਗਿਆ। ਇਸੇ ਤਰ੍ਹਾਂ ਵੈਦਿਕ ਸਨਾਤਨ ਭਵਨ ਅਮਲੋਹ ਵਿਚ ਵੀ ਇਹ ਦਿਹਾੜਾ ਮਨਾਇਆ ਗਿਆ। ਸੰਸਥਾ ਦੇ ਮੁਖੀ ਅਚਾਰੀਆ ਸਾਸ਼ਤਰੀ ਗੁਰੂ ਦੱਤ ਸ਼ਰਮਾ ਨੇ ਇਸ ਮੌਕੇ ਹਵਨ ਕੀਤਾ।