ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਂ ਆਬਾਦੀ ਦੀ ਨਵੀਂ ਇਮਾਰਤ ਦੀ ਖੁਸ਼ੀ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਜਥੇ ਭਾਈ ਅਬਿਨਾਸੀ ਸਿੰਘ ਪਾਰਸ ਵਲੋਂ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਕਮੇਟੀ ਮੈਂਬਰ ਮਲਵਿੰਦਰ ਸਿੰਘ ਬੱਬਲ, ਪਰਮਜੀਤ ਸਿੰਘ ਅਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਪੁਰਾਣੀ ਹੋ ਗਈ ਸੀ ਅਤੇ ਸੰਗਤ ਦੇ ਸਹਿਯੋਗ ਨਾਲ ਇਮਾਰਤ ਦੇ ਨਵੀਨੀਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 1947 ਸਮੇਂ ਦੀ ਪੁਰਾਣੀ ਇਮਾਰਤ ਸੀ ਜਿਸ ਨੂੰ ਸਮਾਜ ਸੇਵਕ ਮੱਲ ਸਿੰਘ ਵਲੋਂ ਗੁਰੂ ਘਰ ਲਈ ਦੇ ਕੇ ਉਹ ਪਰਿਵਾਰ ਚਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਸਮੇਂ ਸਮੇਂ 'ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਢਾ ਪਰਿਵਾਰ ਵਲੋਂ ਕਰਵਾਈ ਗਈ ਹੈ। ਇਸ ਮੌਕੇ ਸਮਾਜ ਸੇਵਕ ਪਿ੍ਰਤਪਾਲ ਸਿੰਘ ਚੱਢਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਡੇ ਗੁਰੂ ਦੀਆਂ ਸ਼ਹੀਦੀਆਂ ਤੇ ਗੁਰੂ ਇਤਿਹਾਸ ਨਾਲ ਜੋੜਨ ਲਈ ਧਾਰਮਿਕ ਸਮਾਗਮ ਕਰਵਾਉਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਕਮਾਈ 'ਚੋਂ ਦਸਵੰਦ ਕੱਢ ਕੇ ਧਾਰਮਿਕ ਸਮਾਗਮਾਂ ਤੇ ਖਰਚ ਕਰਨ ਦੀ ਲੋੜ ਹੈ। ਇਸ ਮੌਕੇ ਮਹਿੰਦਰ ਸਿੰਘ, ਸਤਿੰਦਰਪਾਲ ਸਿੰਘ ਕੋਹਲੀ, ਦਵਿੰਦਰ ਪਾਲ ਸਿੰਘ ਰਾਜੁ, ਪਿ੍ਰਤਪਾਲ ਸਿੰਘ ਬਬਲੂ, ਸਤਨਾਮ ਸਿੰਘ, ਮਦਨ ਲਾਲ, ਸਤਨਾਮ ਸਿੰਘ ਬੱਤਰਾ, ਇੰਦਰਜੀਤ ਸਿੰਘ, ਜਤਿੰਦਰਵੀਰ ਸਿੰਘ, ਸਵਿੰਦਰ ਕੌਰ, ਤਰਨਜੀਤ ਕੌਰ, ਰਵਿੰਦਰ ਕੌਰ, ਰਮਿੰਦਰ ਕੌਰ ਕੋਹਲੀ, ਰਣਜੀਤ ਕੌਰ ਆਦਿ ਮੌਜੂਦ ਸਨ।