ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਅਨੂਪ ਸਿੰਗਲਾ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਖਰੜ ਦੇ ਜੋਤੀ ਸਰੂਪ ਕੰਨਿਆਂ ਆਸਰਾ ਆਸ਼ਰਮ ਨੂੰ ਲੜਕੀਆਂ ਦੀ ਜ਼ਰੂਰਤ ਦੇ ਸਾਮਾਨ ਸਮੇਤ ਰਾਸ਼ਨ ਸਮੱਗਰੀ ਭੇਟ ਕੀਤੀ। ਵਿਧਾਇਕ ਗੁਰਪ੍ਰਰੀਤ ਸਿੰਘ ਜੀਪੀ ਦੀ ਪਤਨੀ ਮੈਡਮ ਗੁਰਪ੍ਰਰੀਤ ਕੌਰ ਹੱਥੋਂ ਆਸ਼ਰਮ 'ਚ ਰਹਿ ਰਹੀਆਂ ਲੜਕੀਆਂ ਲਈ ਵਿਸ਼ੇਸ਼ ਸਾਮਾਨ ਅਤੇ ਰਾਸ਼ਨ ਸਮੱਗਰੀ ਦੇਣ ਮੌਕੇ ਗੁਰਪ੍ਰਰੀਤ ਕੌਰ ਨੇ ਜਿੱਥੇ ਆਸ਼ਰਮ ਪ੍ਰਬੰਧਕਾਂ ਤੋਂ ਆਸ਼ਰਮ ਵਿਚਲੀਆਂ ਸੇਵਾਵਾਂ ਸਮੇਤ ਲੜਕੀਆਂ ਨਾਲ ਭੇਟ ਕਰਕੇ ਜਾਣਕਾਰੀ ਹਾਸਲ ਕੀਤੀ ਉਥੇ ਹੀ ਉਨ੍ਹਾਂ ਸਮਾਜ ਸੇਵਕ ਅਨੂਪ ਸਿੰਗਲਾ ਦੀ ਸ਼ਲਾਘਾ ਕਰਦਿਆਂ ਹਰ ਵਿਅਕਤੀ ਨੂੰ ਆਪਣੇ ਜੀਵਨ 'ਚ ਜ਼ਰੂਰਤਮੰਦਾਂ ਦੀ ਮਦਦ ਕਰਕੇ ਇਹ ਪਰੋਉਪਕਾਰ ਹਾਸਲ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਸ਼ਮੀਰ ਕਪਲਿਸ਼, ਹਰਸ਼ਦੀਪ ਸਿੰਘ, ਤਰਨ ਚੀਮਾ, ਜਸਵੀਰ ਸਿੰਘ ਭਾਦਲਾ ਮੌਜੂਦ ਸਨ।