ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : 'ਆਪ' ਦੇ ਸਾਬਕਾ ਹਲਕਾ ਇੰਚਾਰਜ ਇੰਜਨੀਅਰ ਰਸ਼ਪਿੰਦਰ ਸਿੰਘ ਰਾਜਾ ਨੇ ਕਿਹਾ ਕਿ ਲੋਕਾਂ ਵਲੋਂ ਚੁਣੀਆਂ ਹੋਈਆਂ ਭਿ੍ਸ਼ਟ ਸਰਕਾਰਾਂ ਦਲਿਤ ਵਿਦਿਆਰਥੀਆਂ ਦੀਆਂ ਦੁਸ਼ਮਣ ਬਣ ਗਈਆਂ ਹਨ। ਸ. ਰਾਜਾ ਨੇ ਕਿਹਾ ਕੇਂਦਰ ਸਰਕਾਰ ਵਲੋਂ ਗ਼ਰੀਬ ਵਿਦਿਆਰਥੀਆਂ ਲਈ ਮਿਲਦੀ ਸਕਾਲਰਸ਼ਿੱਪ ਵਿਚ ਪਿਛਲੇ ਸਾਲਾਂ ਦੌਰਾਨ ਜੋ ਘਪਲੇ ਹੋਏ ਹਨ ਉਸ ਦਾ ਨੁਕਸਾਨ ਨੌਜਵਾਨ ਵਿਦਿਆਰਥੀਆਂ ਨੂੰ ਹੋ ਰਿਹਾ ਹੈਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ ਦਲਿਤ ਵਿਦਿਆਰਥੀਆਂ ਨੇ ਦੱਸਿਆ ਕਿ ਏਸ਼ੀਅਨ ਕਾਲਜ ਫੱਗਣ ਮਾਜਰਾ ਵਿਖੇ ਉਨ੍ਹਾਂ ਨੂੰ ਸਕਾਲਰਸ਼ਿੱਪ ਫੀਸ ਨਾ ਮਿਲਣ ਕਰਕੇ ਰੋਲ ਨੰਬਰ ਮਿਲਣ ਵਿਚ ਪ੍ਰਰੇਸ਼ਾਨੀ ਹੋ ਰਹੀ ਹੈ ਇਸ ਮਸਲੇ ਸਬੰਧੀ ਉਨ੍ਹਾਂ ਕਾਲਜ ਪਹੁੰਚ ਕਿ ਵਿਦਿਆਰਥੀਆਂ ਦੀ ਸਥਿਤੀ ਸਬੰਧੀ ਕਾਲਜ ਦੇ ਪਿ੍ਰੰਸੀਪਲ ਨਾਲ ਗੱਲਬਾਤ ਕੀਤੀਸ. ਰਾਜਾ ਨੇ ਸਰਕਾਰ ਦੀਆਂ ਭਿ੍ਸ਼ਟ ਨੀਤੀਆਂ ਕਾਰਨ ਸਮੇਂ 'ਤੇ ਸਕਾਲਰਸ਼ਿੱਪ ਨਾ ਮਿਲਣ ਕਰਕੇ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ,ਜਿਸ ਕਰਕੇ ਮਜ਼ਬੂਰਨ ਕਾਲਜ ਨੂੰ ਰੋਲ ਨੰਬਰ ਰੋਕਣੇ ਪੈ ਗਏ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨੁਮਾਇੰਦੇ ਬੱਚਿਆਂ ਦੇ ਹੱਕ ਖਾ ਰਹੇ ਹਨ। ਸ. ਰਾਜਾ ਨੇ ਸਪੱਸ਼ਟ ਕੀਤਾ ਕਿ ਉਹ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ। ਇਸ ਮੌਕੇ ਅਮਨਦੀਪ ਸਿੰਘ,ਹਰਿੰਦਰ ਸਿੰਘ,ਅਮਰਜੀਤ ਸਿੰਘ,ਤਜਿੰਦਰ ਸਿੰਘ,ਗਗਨਦੀਪ ਸਿੰਘ,ਸਿਮਰਨਜੀਤ ਸਿੰਘ,ਖੁਸ਼ਪ੍ਰਰੀਤ ਕੌਰ ,ਸ਼ਵੇਤਾ,ਗੁਰਵਿੰਦਰ ਸਿੰਘ,ਅਕਾਸ਼ਦੀਪ ਸਿੰਘ,ਗੁਰਮੀਤ ਸਿੰਘ,ਜਸ਼ਨਪ੍ਰਰੀਤ ਸਿੰਘ,ਪਿੰ੍ੰਸ ਕੁਨਾਲ ਆਦਿ ਮੌਜੂਦ ਸਨ।