ਰਾਜਿੰਦਰ ਸ਼ਰਮਾ, ਬੱਸੀ ਪਠਾਣਾਂ

ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਵੱਲੋਂ ਦਿਖਾਏ ਜਾ ਰਹੇ ਰਾਮਾਇਣ ਪ੍ਰਸਾਰਣ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੰੁਚੇ ਸਮਾਜ ਸੇਵਕ ਤੇ ਪ੍ਰਰਾਪਰਟੀ ਐਡਵਾਈਜ਼ਰ ਬਲਕਾਰ ਸਿੰਘ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਸਿਟੀ ਇੰਚਾਰਜ਼ ਬਲਜਿੰਦਰ ਸਿੰਘ ਕੰਗ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਹਰ ਧਰਮ ਸਾਨੂੰ ਨੇਕੀ ਦੇ ਮਾਰਗ 'ਤੇ ਚੱਲਣ ਅਤੇ ਇਨਸਾਨੀਅਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ। ਭਾਰਤ ਦੇਸ਼ ਇੱਕ ਅਜਿਹੀ ਬੇਸ਼ਕੀਮਤੀ ਮਾਲਾ ਹੈ ਜਿਸ ਨੂੰ ਵੱਖ ਵੱਖ ਧਰਮਾਂ, ਮਹਾਪੁਰਸ਼ਾਂ ਅਤੇ ਤਿਉਹਾਰਾਂ ਨੇ ਇੱਕ ਸੂਤਰ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਇਸ ਲਈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨਾਲ ਸਬੰਧਿਤ ਤਿਉਹਾਰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਕਲੱਬ ਨੂੰ 5100 ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ। ਕਲੱਬ ਦੇ ਸਮੂਹ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਬਲਕਾਰ ਸਿੰਘ ਤੇ ਸਿਟੀ ਇੰਚਾਰਜ਼ ਬਲਜਿੰਦਰ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਗਿਆ। ਰਾਮਾਇਣ ਪ੍ਰਸਾਰਣ ਦੇ ਦਸਵੇਂ ਦਿਨ ਸ਼ਰਧਾਲੂਆਂ ਨੂੰ ਸੁਗਰੀਵ ਲਛਮਣ ਤੇ ਰਾਵਣ ਸੀਤਾ ਸੰਵਾਦ ਅਤੇ ਹਨੂੰਮਾਨ ਜੀ ਦਾ ਲੰਕਾ ਪ੍ਰਵੇਸ਼ ਦਾ ਚਿੱਤਰਣ ਦਿਖਾਇਆ ਗਿਆ। ਇਸ ਮੌਕੇ ਕਲੱਬ ਦੇ ਪੈਟਰਨ ਪ੍ਰਦੀਪ ਮਲਹੋਤਰਾ, ਚੇਅਰਮੈਨ ਕੁਲਦੀਪ ਮਲਹੋਤਰਾ, ਪ੍ਰਧਾਨ ਰਾਜਕਮਲ ਸ਼ਰਮਾ, ਸਾਬਕਾ ਪ੍ਰਧਾਨ ਅਨਿਲ ਲੂੰਬਾ, ਏਐੱਸਆਈ ਅਮਰੀਕ ਸਿੰਘ, ਮੀਤ ਪ੍ਰਧਾਨ ਰਾਜਨ ਵਰਮਾ, ਜਰਨੈਲ ਸਿੰਘ, ਕੈਸ਼ੀਅਰ ਦਮਨ ਜ਼ਿੰਦਲ, ਕਾਰਜਕਾਰੀ ਮੈਂਬਰ ਰਿਸ਼ਵ ਜਿੰਦਲ, ਪੰਡਿਤ ਵਿਨੋਦ ਮਿਸ਼ਰਾ, ਸਹਾਇਕ ਚੇਅਰਮੈਨ ਰਾਜਕੁਮਾਰ, ਸਰਪ੍ਰਸਤ ਵਿਵੇਕ ਕੁਮਾਰ ਵਿੱਕੀ, ਡਾਇਰੈਕਟਰ ਸ਼ਾਮ ਸੁੰਦਰ, ਸਹਾਇਕ ਅਸ਼ੋਕ ਬੈਕਟਰ, ਅਮਿਤ ਮੌਦਗਿਲ, ਰਾਘਵ ਮਲਹੋਤਰਾ, ਨੀਰਜ ਕਪਿਲਾ, ਵਿਨੋਦ ਕਪਿਲਾ ਆਦਿ ਮੌਜੂਦ ਸਨ।