- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿਦਗੜ ਦੇ ਵਾਰਡ ਨੰਬਰ 20 ਵਿੱਚ ਬਲਜਿੰਦਰ ਸਿੰਘ ਸੋਹਲ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਮਲੋਹ ਹਲਕੇ ਦੇ ਪਿੰਡ ਸਮਸਪੁਰ ਵਿੱਚ ਮੁੱਖ ਮੰਤਰੀ ਦੇ ‘ਸੱਥ’ ਪ੍ਰੋਗਰਾਮ ਤੋਂ ਪਹਿਲਾਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਆਖ਼ਰੀ ਵੇਲੇ ਦਾ ਦਿਖਾਵਟੀ ਕੰਮ ਕਰਵਾਇਆ ਹੈ।

ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿਦਗੜ ਦੇ ਵਾਰਡ ਨੰਬਰ 20 ਵਿੱਚ ਬਲਜਿੰਦਰ ਸਿੰਘ ਸੋਹਲ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਮਲੋਹ ਹਲਕੇ ਦੇ ਪਿੰਡ ਸਮਸਪੁਰ ਵਿੱਚ ਮੁੱਖ ਮੰਤਰੀ ਦੇ ‘ਸੱਥ’ ਪ੍ਰੋਗਰਾਮ ਤੋਂ ਪਹਿਲਾਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਆਖ਼ਰੀ ਵੇਲੇ ਦਾ ਦਿਖਾਵਟੀ ਕੰਮ ਕਰਵਾਇਆ ਹੈ।
ਰਾਜੂ ਖੰਨਾ ਨੇ ਦੋਸ਼ ਲਗਾਇਆ ਕਿ ਅਮਲੋਹ ਤੋਂ ਸਮਸਪੁਰ ਪਿੰਡ ਨੂੰ ਜੋੜਨ ਵਾਲੀ ਸੜਕ, ਜੋ ਸਾਲਾਂ ਤੋਂ ਖਸਤਾਹਾਲ ਹਾਲਤ ਵਿੱਚ ਸੀ, ਮੁੱਖ ਮੰਤਰੀ ਦੇ ਦੌਰੇ ਤੋਂ ਸਿਰਫ਼ ਦੋ ਦਿਨ ਪਹਿਲਾਂ ਕਾਹਲੀ ਵਿੱਚ ਵਿੱਚ ਬਣਾ ਕੇ ਠੀਕ ਕੀਤੀ ਗਈ। ਉਨ੍ਹਾਂ ਕਿਹਾ, “ਅਮਲੋਹ ਹਲਕੇ ਦੀਆਂ ਲਗਭਗ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ। ਆਪ ਸਰਕਾਰ ਤੇ ਇਹ ਗੱਲ ਢੁੱਕਦੀ ਹੈ ਕਿ ਵਖਤੋ ਖੁੱਝੀ ਡੂੰਮਣੀ, ਬੋਲੇ ਆਲ ਮਤਾਲ। ਉਹਨਾਂ ਕਿਹਾ ਕਿ ਉਦਯੋਗਿਕ ਖੇਤਰਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਇੱਕ-ਇੱਕ ਫੁੱਟ ਡੂੰਘੇ ਖੱਡਿਆਂ ਨਾਲ ਭਰੀਆਂ ਹੋਈਆਂ ਹਨ। ਇਹ ਸਿਰਫ਼ ਦਿਖਾਵਾ ਹੈ, ਸਰਕਾਰ ਦੀ ਸਥਾਈ ਨਾਕਾਮੀ ਨੂੰ ਲੁਕਾਉਣ ਲਈ ਇੱਕ ਅਸਥਾਈ ਜੁਗਾੜ ਹੈ। ਰਾਜੂ ਖੰਨਾ ਨੇ ਆਪ ਸਰਕਾਰ ਦੇ ਸਮੁੱਚੇ ਪ੍ਰਸ਼ਾਸਨਿਕ ਰਿਕਾਰਡ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ 2022 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਬੰਦ ਪਏ ਸੇਵਾ ਕੇਂਦਰਾਂ, ਸਰਕਾਰੀ ਮੁਲਾਜ਼ਮਾਂ ਨੂੰ ਮਹੀਨਿਆਂ ਤੋਂ ਨਾ ਮਿਲ ਰਹੀਆਂ ਤਨਖ਼ਾਹਾਂ ਅਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਨਾ ਦਿੱਤੇ ਜਾਣ ਨੂੰ ਸਰਕਾਰ ਦੀ ਪ੍ਰਸ਼ਾਸਨਿਕ ਨਾਕਾਮੀ ਦੀ ਮਿਸਾਲ ਦੱਸਿਆ। ਉਨ੍ਹਾਂ ਕਿਹਾ, “ਮੁਲਾਜ਼ਮ ਮਹੀਨਿਆਂ ਤੋਂ ਤਨਖ਼ਾਹਾਂ ਦੀ ਉਡੀਕ ਕਰ ਰਹੇ ਹਨ। ਸੇਵਾ ਕੇਂਦਰ ਬੰਦ ਪਏ ਹਨ। ਇਹੀ ਉਨ੍ਹਾਂ ਦੇ ਸੁਸ਼ਾਸਨ ਦੀ ਅਸਲ ਤਸਵੀਰ ਹੈ।”ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਰਾਜੂ ਖੰਨਾ ਨੇ ਸਰਕਾਰ ’ਤੇ ਹਾਲਾਤ ਹੋਰ ਵਿਗਾੜਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਸਿਰਫ਼ ਇੱਕ ਝੂਠੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਨਸ਼ੇ ਹਰ ਗਲੀ-ਮੁਹੱਲੇ ਵਿੱਚ ਵਿਕ ਰਹੇ ਹਨ। ਪੰਜਾਬ ਵਿੱਚ ਕੋਈ ਵੀ ਘਰ ਅਜਿਹਾ ਨਹੀਂ ਬਚਿਆ ਜੋ ਇਸ ਮਾਰ ਤੋਂ ਬਚਿਆ ਹੋਵੇ। ਹਰ ਰੋਜ਼ ਨੌਜਵਾਨ ਮਰ ਰਹੇ ਹਨ ਅਤੇ ਮਾਵਾਂ ਆਪਣੇ ਪੁੱਤਰਾਂ ਨੂੰ ਨਸ਼ਿਆਂ ਕਾਰਨ ਗੁਆ ਰਹੀਆਂ ਹਨ। ਇਹੀ ਨਸ਼ੇ ਦੇ ਆਦੀ ਲੋਕ ਬਾਅਦ ਵਿੱਚ ਲੁੱਟ-ਖੋਹ ਵਰਗੀਆਂ ਵਾਰਦਾਤਾਂ ਵੱਲ ਧੱਕੇ ਜਾਂਦੇ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਦੀ ਸਥਿਤੀ ਹੋਰ ਗੰਭੀਰ ਹੋ ਰਹੀ ਹੈ।”ਰਾਜੂ ਖੰਨਾ ਨੇ ਆਪ ਦੀਆਂ ‘ਗੈਂਗਸਟਰਾਂ ’ਤੇ ਵਾਰ’ ਅਤੇ ‘ਆਪਰੇਸ਼ਨ ਪ੍ਰਹਾਰ’ ਮੁਹਿੰਮਾਂ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਸਿਰਫ਼ ਪ੍ਰਚਾਰਕ ਅਭਿਆਨ ਕਰਾਰ ਦਿੱਤਾ, ਜਿਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਕੋਈ ਅਸਰ ਨਹੀਂ ਦਿਖਾਈ ਦਿੰਦਾ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਵਪਾਰੀਆਂ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਦਿਨ-ਦਿਹਾੜੇ ਗੋਲੀਬਾਰੀ ਦੀਆਂ ਘਟਨਾਵਾਂ ਸਰਕਾਰ ਦੀ ਕਾਨੂੰਨ-ਵਿਵਸਥਾ ’ਤੇ ਕਮਜ਼ੋਰ ਪਕੜ ਦਾ ਸਬੂਤ ਹਨ।
ਸੂਬੇ ਦੀ ਆਰਥਿਕ ਸਥਿਤੀ ’ਤੇ ਟਿੱਪਣੀ ਕਰਦਿਆਂ ਰਾਜੂ ਖੰਨਾ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਨੇ ਪੰਜਾਬ ਨੂੰ 4.50 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਧੱਕ ਦਿੱਤਾ ਹੈ, ਪਰ ਇਸ ਦੇ ਬਾਵਜੂਦ ਨਾ ਤਾਂ ਸੜਕਾਂ ਦੀ ਮੁਰੰਮਤ ਹੋ ਰਹੀ ਹੈ ਅਤੇ ਨਾ ਹੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ, “ਮੁੱਖ ਮੰਤਰੀ ਪਿੰਡ ਵਿੱਚ ਸਿਰਫ਼ ਫੋਟੋ ਖਿੱਚਵਾਉਣ ਲਈ ਆਉਂਦੇ ਹਨ। ਪਰ ਟੁੱਟੀਆਂ ਸੜਕਾਂ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਮੁਲਾਜ਼ਮ ਅਤੇ ਵਧਦਾ ਕਰਜ਼ਾ ਸਿਰਫ਼ ਇੱਕ ਸਟੇਜ ਅਤੇ ਭਾਸ਼ਣ ਨਾਲ ਗਾਇਬ ਨਹੀਂ ਹੋਣਗੇ। ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ,ਬਾਬਾ ਨਿਸ਼ਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ,ਜਥੇਦਾਰ ਜਰਨੈਲ ਸਿੰਘ ਮਾਜਰੀ, ਭਿੰਦਰ ਸਿੰਘ ਮੰਡੀ,ਜਤਿੰਦਰ ਸਿੰਘ ਧਾਲੀਵਾਲ, ਹਰਪਿੰਦਰ ਸਿੰਘ ਭੂਰਾ, ਰਾਜੇਸ਼ ਕੁਮਾਰ ਸ਼ਾਹੀ,ਸਿਮਰਨਜੀਤ ਸਿੰਘ ਧਾਲੀਵਾਲ, ਗੁਰਸੇਵਕ ਸਿੰਘ,ਮੱਖਣ ਸਿੰਘ, ਬਲਜਿੰਦਰ ਸਿੰਘ ਸੋਹਲ, ਰਮਨਦੀਪ ਕੌਰ ਜੰਡੂ,ਰਿੰਪੀ ਰਾਣੀ,ਦੀਪ ਕੌਰ, ਹਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਬਹਾਦਰ ਸਿੰਘ ਸੋਹਲ, ਜਸਵਿੰਦਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।