ਰਾਜਿੰਦਰ ਸਿੰਘ ਭੱਟ,ਫ਼ਤਹਿਗੜ੍ਹ ਸਾਹਿਬ

ਬਲਾਕ ਖੇੜਾ ਦੇ ਪਿੰਡ ਬਰਾਸ ਦੇ ਸਰਪੰਚ ਰਜਨੀ ਸੂਦ ਨੂੰ ਪਿੰਡ ਦੇ ਪਤਵੰਤਿਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸਾਬਕਾ ਪੰਚ ਰਣਜੀਤ ਸਿੰਘ ਨੇ ਕਿਹਾ ਕਿ ਸਰਪੰਚ ਸੂਦ ਵਲੋਂ ਮਹਾਮਾਰੀ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪਿੰਡ ਦੇ ਵਿਕਾਸ ਅਤੇ ਸਾਫ ਸਫਾਈ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪੰਚਾਇਤ ਨੇ ਜਿੰਨਾ ਵਿਕਾਸ ਕਰਵਾਇਆ ਇੰਨਾ ਵਿਕਾਸ ਕਦੇ ਇਸ ਤੋਂ ਪਹਿਲਾਂ ਨਹੀਂ ਹੋਇਆ। ਇਸ ਮੌਕੇ ਸਰਪੰਚ ਰਜਨੀ ਸੂਦ ਅਤੇ ਰਣਜੀਤ ਸੂਦ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਰਕਾਰ ਵਲੋਂ ਲਾਕਡਾਊਨ ਵਿਚ ਦਿੱਤੀ ਖੁੱਲ੍ਹ ਸਾਡੀ ਸੁਵਿਧਾ ਲਈ ਹੈ, ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਅਤੇ ਬਿਨਾਂ ਕੰਮ ਤੋਂ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਹਮੇਸ਼ਾ ਮਾਸਕ ਮੂੰਹ ਤੇ ਲਗਾ ਕੇ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਦੀ ਲੋੜ ਹੈ। ਇਸ ਮੌਕੇ ਪੰਚ ਗੁਰਬਚਨ ਕੌਰ, ਬਲਵੀਰ ਸਿੰਘ, ਕੁਲਦੀਪ ਕੌਰ ਆਦਿ ਮੌਜੂਦ ਸਨ।