ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਜੌਗਰਫੀ ਵਿਭਾਗ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਮੌਕੇ ਅੰਤਰਰਾਸ਼ਟਰੀ ਆਨਲਾਈਨ ਕੁਇਜ਼ ਕਰਵਾਇਆ ਗਿਆ। ਇਸ ਕੁਇਜ਼ ਵਿਚ ਵਿਸ਼ਵ ਦੇ 7 ਮੁਲਕਾਂ, ਭਾਰਤ ਦੇ 24 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ 'ਚੋਂ 4103 ਪ੍ਰਤੀਭਾਗੀ ਸ਼ਾਮਲ ਹੋਏ। ਜਿਨ੍ਹਾਂ 'ਚੋਂ 3487 ਪ੍ਰਤੀਭਾਗੀ ਨਿਰਧਾਰਿਤ ਅੰਕ ਪ੍ਰਰਾਪਤ ਕਰਕੇ ਈ-ਸਰਟੀਫਿਕੇਟ ਪ੍ਰਰਾਪਤ ਕਰਨ ਦੇ ਯੋਗ ਬਣੇ। ਕਾਲਜ ਦੇ ਡਾਇਰੈਕਟਰ-ਪਿ੍ਰੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਕੁਇਜ਼ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਾਇਬਰ ਤਕਨੀਕ ਦੇ ਦੌਰ ਵਿਚ ਨੌਜਵਾਨ ਸਮਾਰਟ ਫੋਨਾਂ ਦੇ ਜ਼ਰੀਏ ਕੇਵਲ ਸੋਸ਼ਲ ਮੀਡੀਆ ਜਾਂ ਮਨੋਰੰਜਨ ਵਾਲੀਆਂ ਐਪਸ ਵੱਲ ਜ਼ਿਆਦਾ ਤਵੱਜੋਂ ਦਿੰਦੇ ਹੋਏ ਆਪਣੇ ਆਲੇ-ਦੁਆਲੇ ਦੀਆਂ ਸਮਾਜਿਕ-ਆਰਥਿਕ ਚੁਣੌਤੀਆਂ ਨੂੰ ਘੱਟ ਕਰਨ ਲਈ ਕੋਈ ਸਾਕਾਰਾਤਮਕ ਭੂਮਿਕਾ ਨਹੀਂ ਨਿਭਾ ਰਹੇ। ਅਜਿਹੇ ਵਰਚੂਅਲ ਵਿਦਿਅਕ ਮੁਕਾਬਲੇ ਨੌਜਵਾਨਾਂ ਨੂੰ ਸੰਸਾਰ ਦੇ ਸਮਾਜਿਕ-ਆਰਥਿਕ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਲਾਹੇਵੰਦ ਸਿੱਧ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਸਰੋਤਾਂ ਦੀ ਅਜਿਹੇ ਵਿਦਿਅਕ ਉਪਰਾਲਿਆਂ ਲਈ ਵਰਤੋਂ ਡਿਜ਼ੀਟਲ ਪਾੜੇ ਨੂੰ ਘਟਾਉਂਦੀ ਹੈ। ਜੌਗਰਫੀ ਵਿਭਾਗ ਦੇ ਇਸ ਈਵੈਂਟ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਅਗਾਂਹ ਵਾਸਤੇ ਵੀ ਅਜਿਹੇ ਹੋਰ ਅਕਾਦਮਿਕ ਗਤੀਵਿਧੀਆਂ ਲਈ ਪ੍ਰਰੇਰਿਆ। ਡੀਨ ਅਕਾਦਮਿਕ ਡਾ.ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਜਨਸੰਖਿਆ ਵਿਸ਼ੇ 'ਤੇ ਕਰਵਾਏ ਗਏ ਇਸ ਕੁਇਜ਼ ਦੇ ਕੇਵਲ 4 ਪ੍ਰਤੀਸ਼ਤ ਪ੍ਰਤੀਯੋਗੀ ਹੀ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਵਿਚ ਕਾਮਯਾਬ ਰਹੇ। ਜੌਗਰਫੀ ਵਿਭਾਗ ਦੇ ਮੁਖੀ ਪ੍ਰਰੋ. ਅਨੁਪ੍ਰਰੀਤ ਸਿੰਘ ਟਿਵਾਣਾ ਨੇ ਵਰਲਡ ਜਨਸੰਖਿਆ ਦਿਵਸ ਦੇ ਮੌਕੇ ਨੂੰ ਮੁੱਖ ਰੱਖਦਿਆਂ ਕਿਹਾ ਕਿ ਮਨੁੱਖੀ ਆਬਾਦੀ ਦਾ ਤੇਜ਼ੀ ਨਾਲ ਵਧਣਾ ਕੁਦਰਤੀ ਸਰੋਤਾਂ ਦੇ ਸ਼ੋਸ਼ਣ ਦਾ ਕਾਰਨ ਹੈ। ਚੰਗੀ ਸਿੱਖਿਆ, ਸਮਾਜਿਕ-ਆਰਥਿਕ ਬਰਾਬਰਤਾ ਅਤੇ ਮਨੁੱਖੀ ਸਰੋਤਾਂ ਦੀ ਸਰਵੋਤਮ ਵਰਤੋਂ ਨਾਲ ਦਰਪੇਸ਼ ਚੁਣੌਤੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਅੰਤਰ-ਰਾਸ਼ਟਰੀ ਕੁਇਜ਼ ਦੀ ਭਾਰੀ ਜਨਤਕ ਸਫਲਤਾ ਨੂੰ ਦੇਖਦਿਆਂ ਉਨ੍ਹਾਂ ਇਸ ਨੂੰ ਸਾਲਾਨਾ ਈਵੈਂਟ ਬਣਾਉਣ ਦਾ ਨਿਰਣਾ ਲਿਆ। ਕੁਇਜ਼ ਦੇ ਪ੍ਰਬੰਧਕੀ ਸਕੱਤਰ ਪ੍ਰਰੋ. ਨਵਦੀਪ ਕੌਰ ਨੇ ਦੱਸਿਆ ਕਿ 47 ਪ੍ਰਤੀਸ਼ਤ ਪ੍ਰਤੀਭਾਗੀ ਪੱਛਮੀ ਬੰਗਾਲ, ਕੇਰਲ, ਆਂਧਰਾ ਪ੍ਰਦੇਸ, ਤਾਮਿਲਨਾਡੂ ਅਤੇ ਜੰਮੂ ਕਸ਼ਮੀਰ ਤੋਂ ਸ਼ਾਮਲ ਹੋਏ, ਜਦੋਂ ਕਿ ਭਾਰਤ ਦੇ ੳੱੁਤਰ ਪੂਰਬ ਦੇ 7 ਸੂਬਿਆਂ ਤੋਂ 9 ਪ੍ਰਤੀਸ਼ਤ ਪ੍ਰਤੀਭਾਗੀਆਂ ਦੀ ਸ਼ਮੂਲੀਅਤ ਹੋਈ। 7 ਵਿਦੇਸ਼ੀ ਮੁਲਕਾਂ ਤੋਂ ਵੀ ਵੱਡੀ ਗਿਣਤੀ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਵਿਚ ਅੌਸਤ ਅੰਕ 67 ਪ੍ਰਤੀਸ਼ਤ ਰਹੇ। ਇਸ ਅੰਤਰਰਾਸ਼ਟਰੀ ਕੁਇਜ਼ ਦੀ ਸਫਲਤਾ ਲਈ ਪ੍ਰਰੋ. ਤਲਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।