ਕੇਵਲ ਸਿੰਘ,ਅਮਲੋਹ:ਜਸਵੰਤ ਰਾਏ ਸ਼ਰਮਾ ਅਤੇ ਸੁਭਾਸ਼ ਵਰਮਾ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਜਿਨ੍ਹਾਂ ਅਮਲੋਹ ਸ਼ਹਿਰ ਦੇ ਇੱਕ ਵਿਅਕਤੀ ਸਨੀ ਮਾਹੀ ਨੂੰ ਉਸਦਾ ਗੁਆਚਿਆ ਪਰਸ ਜਿਸ ਵਿੱਚ 7000 ਦੇ ਕਰੀਬ ਰਾਸ਼ੀ ਸੀ ਅਤੇ ਉਸਦੇ ਜ਼ਰੂਰੀ ਕਾਗਜ਼ਾਤ ਸਨ, ਵਾਪਸ ਕੀਤੇ ਹਨ। ਇਸ ਇਮਾਨਦਾਰੀ ਦੀ ਸਨੀ ਮਾਹੀ ਅਤੇ ਪਰਿਵਾਰ ਵੱਲੋਂ ਸਹਾਰਨਾ ਵੀ ਕੀਤੀ ਗਈ। ਸਨੀ ਮਾਹੀ ਨੇ ਕਿਹਾ ਕਿ ਜਸਵੰਤ ਰਾਏ ਸ਼ਰਮਾ ਅਤੇ ਸੁਭਾਸ਼ ਵਰਮਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਦੁਨੀਆਂ ਵਿੱਚ ਇਮਾਨਦਾਰ ਇਨਸਾਨ ਵੀ ਹਨ ਅਤੇ ਇਨ੍ਹਾਂ ਦੋਨਾਂ ਵਿਅਕਤੀਆਂ ਦੀ ਇਮਾਨਦਾਰੀ ਤੋਂ ਹਰ ਵਿਅਕਤੀ ਨੂੰ ਸੇਧ ਲੈਣੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਗੁਆਚੇ ਪਰਸ ਵਿੱਚ 7000 ਰੁਪਏ ਸੀ ਅਤੇ ਜ਼ਰੂਰੀ ਕਾਗਜ਼ਾਤ ਵੀ ਸਨ।