v> ਪਰਮਵੀਰ ਸਿੰਘ ਸੰਘੋਲ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਪਿੰਡ ਬਾਠਾਂ ਖੁਰਦ ਨਿਵਾਸੀ ਰਣਜੀਤ ਸਿੰਘ ਉਰਫ ਮਿੱਠੂ ਦੀ ਹਰਿਆਣਾ ਦੀ ਜੇਲ੍ਹ ਵਿਚ ਮੌਤ ਹੋ ਗਈ। ਪਰਿਵਾਰਕ ਮੈਬਰਾਂ ਅਨੁਸਾਰ ਮ੍ਰਿਤਕ ਟਰੱਕ ਡਰਾਈਵਰ ਸੀ ਅਤੇ ਐੱਨਡੀਪੀਐੱਸ ਦੇ ਮਾਮਲੇ 'ਚ ਕਰੀਬ 2 ਮਹੀਨੇ ਤੋਂ ਜੇਲ੍ਹ ਵਿਚ ਬੰਦ ਸੀ ਜਿੱਥੋਂ ਅਚਾਨਕ ਉਨ੍ਹਾਂ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ। ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਪਰਿਵਾਰ ਵਲੋਂ ਅੱਜ ਰਣਜੀਤ ਸਿੰਘ ਦਾ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Posted By: Seema Anand