ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਕਾਲ 'ਚ ਪੰਜਾਬ ਦੀ ਕਾਨੂੰਨੀ ਵਿਵਸਥਾ ਡਾਵਾਂਡੋਲ ਹੋਈ ਪਈ ਕਿਉਂਕਿ ਗੈਂਗਸਟਰਾਂ ਵੱਲੋਂ ਸ਼ਰੇਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਅਗਨੀਪੱਥ ਭਰਤੀ ਯੋਜਨਾ ਦੇ ਵਿਰੋਧ ਵਿੱਚ ਸੰਬੋਧਨ ਕਰਦਿਆਂ ਕੀਤਾ। ਨਾਗਰਾ ਨੇ ਕਿਹਾ ਕਿ ਅਗਨੀਪੱਥ ਯੋਜਨਾ ਦੀ ਆੜ 'ਚ ਭਾਜਪਾ ਹਿਟਲਰ ਅਤੇ ਚਾਇਨਾ ਦੀ ਤਰਜ਼ 'ਤੇ ਆਪਣੇ ਲਈ ਆਰਐੱਸਐੱਸ ਦੀ ਇਕ ਵੱਖਰੀ ਫ਼ੌਜ ਤਿਆਰ ਕਰਨਾ ਚਾਹੁੰਦੀ ਹੈ ਤਾਂ ਜੋ ਜਿਹੜੇ ਵੀ ਨੌਜਵਾਨ ਅਗਨੀਪੱਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣਗੇ ਉਨਾਂ੍ਹ ਨੂੰ ਬਾਅਦ ਵਿਚ ਆਪਣੀ ਗੁਲਾਮੀ ਲਈ ਰੱਖਿਆ ਜਾਵੇਗਾ ਤੇ ਇਸ ਨਾਲ ਦੇਸ਼ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ। ਇਸ ਮੌਕੇ ਪੰਚਾਇਤੀ ਰਾਜ ਦੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁਖ ਸਿੰਘ ਪੰਡਰਾਲੀ ਵਾਈਸ ਚੇਅਰਮੈਨ ,ਪ੍ਰਧਾਨ ਅਸ਼ੋਕ ਸੂਦ ,ਸਰਪੰਚ ਦਵਿੰਦਰ ਸਿੰਘ ਜੱਲ੍ਹਾ,ਪੰਚ ਹਰਮਨਦੀਪ ਸਿੰਘ ਗੋਗੀ,ਹਲਕਾ ਯੂਥ ਪ੍ਰਧਾਨ ਐਰਨ ਮਾਵੀ,ਸਰਪੰਚ ਰਣਜੀਤ ਸਿੰਘ,ਬਲਾਕ ਖੇੜਾ ਦੇ ਪ੍ਰਧਾਨ ਡਾ.ਬਲਰਾਮ ਸ਼ਰਮਾ,ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੱਦੋਮਾਜਰਾ ,ਪ੍ਰਧਾਨ ਦਵਿੰਦਰ ਕੌਰ ਭੱਠਲ, ਨਰਿੰਦਰ ਕੁਮਾਰ ਬਿੰਦਰ ਕੌਂਸਲਰ, ਯਸ਼ਪਾਲ ਲਾਹੌਰੀਆ ,ਸਰਪੰਚ ਮਨਦੀਪ ਸਿੰਘ ਖੇੜਾ ,ਸਰਪੰਚ ਹਰਿੰਦਰ ਸਿੰਘ ,ਸਰਪੰਚ ਅਮਰੀਕ ਸਿੰਘ ਨਲੀਨਾ ,ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਰੰਧਾਵਾ,ਪ੍ਰਰੈੱਸ ਸਕੱਤਰ ਪਰਮਵੀਰ ਸਿੰਘ ਟਿਵਾਣਾ,ਮਨਦੀਪ ਸਿੰਘ ਖੇੜਾ ਆਦਿ ਮੌਜੂਦ ਸਨ।