ਪਰਮਵੀਰ ਸਿੰਘ,ਸੰਘੋਲ: ਬਾਰ ਐਸੋਸੀਏਸਨ ਖਮਾਣੋਂ ਦੇ ਵਕੀਲਾਂ ਨੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦੇ ਸਮਰਥਨ ਵਿੱਚ ਅਦਾਲਤੀ ਕੰਮਕਾਜ ਠੱਪ ਰੱਖਿਆ। ਪ੍ਰਧਾਨ ਐਡਵੋਕੇਟ ਚਰਨਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਵੇਰੇ ਬਾਰ ਐਸੋਸੀਏਸ਼ਨ ਖਮਾਣੋਂ ਦੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਦੇ ਕੀਤੇ ਜਾ ਰਹੇ ਵਿਰੋਧ ਨੂੰ ਜਾਇਜ਼ ਮੰਨਦਿਆਂ ਉਨ੍ਹਾਂ ਦੇ ਸਮਰਥਨ ਦਾ ਫੈਸਲਾ ਲਿਆ ਗਿਆ। ਇਸ ਸਬੰਧ ਵਿੱਚ ਕਿਸਾਨਾਂ ਦੇ ਹੱਕ ਵਿੱਚ ਮਤਾ ਵੀ ਪਾਇਆ ਗਿਆ। ਉਪਰੰਤ ਵਕੀਲਾਂ ਨੇ ਅਦਾਲਤੀ ਕੰਮ ਮੁਕੰਮਲ ਤੌਰ 'ਤੇ ਬੰਦ ਰੱਖਿਆ। ਇਸ ਮੌਕੇ ਮਨਦੀਪ ਰਾਣਾ ਸਕੱਤਰ, ਸੁਮੀਤਪਾਲ ਸਿੰਘ ਖਹਿਰਾ, ਸੁਖਦੀਪ ਸਿੰਘ ਸਿੱਧੂ ਸਾਬਕਾ ਪ੍ਰਧਾਨ, ਗੌਰਵ ਜੋਸ਼ੀ, ਜਸਵੀਰ ਸਿੰਘ ਰਾਣਵਾਂ, ਸਵਰਨਜੀਤ ਕੌਰ ਕੰਗ, ਗੁਰਦਰਸ਼ਨ ਸਿੰਘ ਧਨੋਆ, ਅਰਜੁਨ ਕੁਮਾਰ, ਸੁਖਵੀਰ ਸਿੰਘ ਭੰਗੂ, ਬੰਤ ਸਿੰਘ ਰਾਏ ਆਦਿ ਮੌਜੂਦ ਸਨ।