ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨੋਹਰ ਸਿੰਘ ਦੀ ਹੋਈ ਬਦਲੀ ਖ਼ਿਲਾਫ਼ ਬਲਾਕ ਦੇ ਮੁਲਾਜ਼ਮਾਂ ਨੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਮੁਲਾਜ਼ਮਾਂ ਨੇ ਕਿਹਾ ਕਿ ਡਾ. ਮਨੋਹਰ ਸਿੰਘ ਮਿਹਨਤੀ ਅਤੇ ਇਮਾਨਦਾਰ ਅਫ਼ਸਰ ਹਨ ਜਿਨ੍ਹਾਂ ਦੀ ਬਦਲੀ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤੀ ਜਾਵੇਗੀ ਕਿੁਉਂਕਿ ਡਾ. ਮਨੋਹਰ ਸਿੰਘ ਇਕ ਅਜਿਹੇ ਵਿਅਕਤੀ ਹਨ ਜੋ ਹਰ ਸਮੇਂ ਹਰ ਇਕ ਦੀ ਮੱਦਦ ਲਈ ਤਿਆਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਬਦਲੀ ਰੁਕਣ ਤਕ ਧਰਨਾ ਜਾਰੀ ਰਹੇਗਾ ਸਾਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਇਲਾਕੇ ਦੀਆਂ ਪੰਚਾਇਤਾਂ ਵੀ ਡਾ. ਮਨੋਹਰ ਸਿੰਘ ਦੀ ਹਮਾਇਤ ਵਿਚ ਨਿੱਤਰੀਆਂ ਹਨ ਸਮੂਹ ਏਐੱਨਐੱਮ ਐੱਲਐੱਚਵੀ ਮਲਟੀਪਰਪਜ ਹੈਲਥ ਵਰਕਰ ਮੇਲ, ਮਲਟੀਪਰਪਜ ਹੈਲਥ ਸੁਪਰਵਾਈਜ਼ਰ ਮੇਲ,ਡਾਕਟਰ ਫਾਰਮਾਸਿਸਟ ਸੀਐੱਚਓ ਆਸ਼ਾ ਵਰਕਰ, ਆਸ਼ਾ ਸੁਪਰਵਾਈਜ਼ਰ ਤੋਂ ਇਲਾਵਾ ਦਫ਼ਤਰੀ ਅਮਲੇ ਦੇ ਮੁਲਾਜ਼ਮ ਧਰਨੇ 'ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕੋਵਿਡ-19 ਦੌਰਾਨ ਡਾ. ਮਨੋਹਰ ਸਿੰਘ ਵਲਂੋ ਵਧੀਆ ਸੇਵਾਵਾਂ ਨਿਭਾਈਆਂ ਗਈਆਂ ਹਨ।