ਜਸਵਿੰਦਰ ਜੱਸੀ,ਖਮਾਣੋਂ

ਪਾਵਰਕਾਮ ਖਮਾਣੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬਿਜਲੀ ਬੋਰਡ ਖਮਾਣੋਂ ਵਿਖੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਤੇ ਕਿਰਪਾਲ ਸਿੰਘ ਬਦੇਸ਼ਾਂ ਨੇ ਦੱਸਿਆ ਕਿ 28 ਜੂਨ ਨੂੰ ਹਨੇ੍ਹਰੀ ਆਉਣ ਤੋਂ ਬਾਅਦ ਅੱਜ ਤਕ ਘਰੇਲੂ ਅਤੇ ਖੇਤੀ ਸੈਕਟਰ ਬਿਜਲੀ ਸਪਲਾਈ ਸਹੀ ਨਹੀਂ ਚੱਲ ਸਕੀ। ਉਨ੍ਹਾਂ ਕਿਹਾ ਕਿ ਤੇਜ਼ ਹਨੇਰੀ ਕਾਰਨ ਇਲਾਕੇ ਅੰਦਰ ਅਨੇਕਾਂ ਹੀ ਪੋਲ ਤੇ ਟ੍ਾਂਸਫਾਰਮਰ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ ਜਿਸ ਕਰਕੇ ਬਿਜਲੀ ਸਪਲਾਈ ਮੁੜ ਚਲਾਉਣ ਲਈ ਪਿੰਡਾਂ ਦੇ ਕਿਸਾਨਾਂ ਨੇ ਮੁਲਾਜ਼ਮਾਂ ਦੀ ਮੱਦਦ ਵੀ ਕੀਤੀ ਪਰ ਫਿਰ ਵੀ ਅੱਜ ਤਕ ਬਿਜਲੀ ਸਪਲਾਈ ਨਹੀਂ ਚੱਲੀ ਜਿਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬਿਜਲੀ ਮੁਲਾਜ਼ਮਾਂ ਦੀ ਮੱਦਦ ਕਰਨ ਤੋਂ ਬਾਅਦ ਕਈ ਬਿਜਲੀ ਮੁਲਾਜ਼ਮ ਸਾਡੇ ਕੋਲੋਂ ਕੰਮ ਬਦਲੇ ਪੈਸੇ ਲੈਂਦੇ ਹਨ ਜਿਸ ਕਰਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਾਨੂੰ ਲਿਸਟ ਦਿੱਤੀ ਜਾਵੇ ਕਿ ਕਿਸ ਕੰਮ ਦੇ ਕਿੰਨੇ ਪੈਸੇ ਲਗੱਦੇ ਹਨ। ਇਸ ਮੌਕੇ ੳੱੁਤਮ ਸਿੰਘ ਬਰਬਾਲੀ, ਦਰਸ਼ਨ ਸਿੰਘ ਰਾਣਵਾਂ, ਇਕਬਾਲ ਸਿੰਘ ਜਟਾਣਾ, ਸ਼ੇਰ ਸਿੰਘ ਧਨੌਲਾ, ਲਖਵੀਰ ਸਿੰਘ ਲਖਨਪੁਰ, ਭਰਪੂਰ ਸਿੰਘ ਲਖਨਪੁਰ, ਗੁਰਮੁਖ ਸਿੰਘ ਜਟਾਣਾ, ਕੁਲਦੀਪ ਸਿੰਘ ਲੁਹਾਰ ਮਾਜਰਾ, ਸ਼ੇਰ ਸਿੰਘ ਜਟਾਣਾ, ਮੋਹਨ ਸਿੰਘ ਭੁੱਟਾ, ਸੁਖਵੀਰ ਸਿੰਘ ਜਟਾਣਾ, ਗਗਨ ਰਾਣਾ ਹੈਡੋਂ, ਨਰਿੰਦਰ ਰਾਣਾ ਹੈਡੋਂ, ਇੰਦਰਜੀਤ ਸਿੰਘ ਜਟਾਣਾ, ਭਜਨ ਸਿੰਘ ਜਟਾਣਾ ਉਚਾ, ਸਰਬਜੀਤ ਸਿੰਘ ਜਟਾਣਾ ਉੱਚਾ ਤੋਂ ਇਲਾਵਾ ਯੂਨੀਅਨ ਦੇ ਆਹੁਦੇਦਾਰ ਤੇ ਵਰਕਰ ਮੌਜੂਦ ਸਨ।