ਕੇਵਲ ਸਿੰਘ,ਅਮਲੋਹ

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਿਢੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਕਾਂਗਰਸ ਹਲਕਾ ਅਮਲੋਹ ਦੇ ਪ੍ਰਧਾਨ ਅਮਿੱਤ ਜੈਚੰਦ ਸ਼ਰਮਾ, ਸੀਨੀਅਰ ਯੂਥ ਕਾਂਗਰਸੀ ਆਗੂ ਸ਼ਰਨ ਭੱਟੀ ਦੀ ਅਗਵਾਈ 'ਚ ਯੂਥ ਕਾਂਗਰਸ ਵੱਲੋਂ ਅਮਲੋਹ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਧਰਨਾ ਲਗਾਇਆ ਗਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਅਮਿੱਤ ਜੈਚੰਦ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਉਸ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ ਅਤੇ ਇਹ ਆਰਡੀਨੈਂਸ ਕਿਸਾਨ ਪੱਖੀ ਨਹੀਂ ਹੈ ਜਿਸ ਤੋਂ ਸਾਬਤ ਹੋ ਗਿਆ ਹੈ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਕੋਈ ਲਗਾਵ ਨਹੀਂ ਹੈ ਜਿਸ ਕਰਕੇ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਰਡੀਨੈਂਸ ਰੱਦ ਕਰੇ। ਇਸ ਮੌਕੇ ਵਾਈਸ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਲੋਹ ਸੁਖਜਿੰਦਰ ਸਿੰਘ ਬਿੱਲਾ, ਯੂਥ ਕਾਂਗਰਸੀ ਆਗੂ ਮਨਪ੍ਰਰੀਤ ਮਿੰਟਾ, ਅੰਕੁਰ ਸੈਣੀ, ਰਿਸ਼ੂ ਸ਼ਰਮਾ, ਦਲਜੋਤ ਅੌਜਲਾ, ਪਵਨ ਗਿੱਲ, ਮਨੀ ਸਲਾਣਾ ਆਦਿ ਮੌਜੂਦ ਸਨ।