ਪਰਮਵੀਰ ਸਿੰਘ, ਸੰਘੋਲ : ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਗਠਜੋੜ ਨੇ ਕਾਂਗਰਸ ਪਾਰਟੀ ਆਗੂ ਰਵਨੀਤ ਬਿੱਟੂ ਵੱਲੋਂ ਗ਼ਲਤ ਬਿਆਨਬਾਜ਼ੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਬਾਜ਼ਾਰ 'ਚ ਰੋਸ ਮਾਰਚ ਉਪਰੰਤ ਬਿੱਟੂ ਦਾ ਪੁਤਲਾ ਸਾੜਿਆ ਗਿਆ। ਬਹੁਜਨ ਪਾਰਟੀ ਆਗੂ ਐਡਵੋਕੇਟ ਸ਼ਿਵ ਕਲਿਆਣ ਨੇ ਕਿਹਾ ਕਿ ਰਵਨੀਤ ਬਿੱਟੂ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ, ਜੋ ਕਿਸੇ ਵੀ ਤਰ੍ਹਾਂ ਬਰਦਾਸ਼ਤਯੋਗ ਵਰਤਾਰਾ ਨਹੀਂ ਹੈ। ਇਸ ਮੌਕੇ ਅਕਾਲੀ ਦਲ ਸਮਰਥਕਾਂ ਦੀ ਘੱਟ ਹਾਜ਼ਰੀ ਵੀ ਮੌਜੂਦ ਲੋਕਾਂ ਵਿਚ ਚਰਚਾ ਦਾ ਵਿਸ਼ਾ ਰਹੀ। ਇਸ ਮੌਕੇ ਹਲਕਾ ਪ੍ਰਧਾਨ ਕੁਲਵੰਤ ਸਿੰਘ ਖਮਾਣੋਂ, ਮਾਸਟਰ ਭਾਗ ਸਿੰਘ, ਭੀਮ ਚੰਦ, ਗੁਰਮੁੱਖ ਸਿੰਘ, ਮਹਿੰਦਰ ਸਿੰਘ, ਕੇਸਰ ਸਿੰਘ, ਰਜਵੰਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਕੁਲਵਿੰਦਰ ਸਿੰਘ ਆਦਿ ਮੌਜੂਦ ਸਨ।