ਕੇਵਲ ਸਿੰਘ, ਅਮਲੋਹ : ਸ਼ਹਿਰ 'ਚ ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ਵਿੱਚ ਲੀਡਰਸ਼ਿਪ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਪਥਰਾਅ ਅਤੇ ਸਿੱਖ ਸ਼ਰਧਾਲੂ ਦੀ ਕੀਤੀ ਕੁੱਟਮਾਰ 'ਤੇ ਰੋਸ ਪ੍ਰਗਟ ਕੀਤਾ ਗਿਆ ਉਥੇ ਹੀ ਸ਼ਹਿਰ ਦੇ ਮੇਨ ਬਾਜ਼ਾਰ 'ਚੋਂ ਰੋਸ ਮਾਰਚ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਗਿਆ ਅਤੇ ਪਾਕਿ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਹੁਣ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ 'ਤੇ ਪਥਰਾਅਬਾਜ਼ੀ ਕੀਤੀ ਗਈ ਹੈ ਅਤੇ ਸਿੱਖ ਸ਼ਰਧਾਲੂ ਦੀ ਕੁੱਟਮਾਰ ਕੀਤੀ ਉਥੇ ਹੀ ਗ਼ਲਤ ਸ਼ਬਦਾਵਲੀ ਵੀ ਵਰਤੀ ਗਈ ਜਿਸਦੀ ਭਾਜਪਾ ਪਾਰਟੀ ਘੋਰ ਨਿੰਦਾ ਕਰਦੀ ਹੈ ਅਤੇ ਇਸ ਘਟਨਾ ਨਾਲ ਪੂਰੇ ਦੇਸ਼ ਵਾਸੀਆਂ ਨੂੰ ਠੇਸ ਪਹੁੰਚੀ ਹੈ ਅਤੇ ਭਾਜਪਾ ਪਾਰਟੀ ਸਿੱਖ ਭਾਈਚਾਰੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਹੁਣ ਇਸ ਮਾਮਲੇ ਸਬੰਧੀ ਕਿੳਂੁ ਚੁੱਪੀ ਧਾਰੀ ਹੋਈ ਹੈ ਅਤੇ ਉਹ ਸ਼ਰਾਰਤੀ ਅਨਸਰਾਂ ਨੂੰ ਸਖਤ ਸਜਾਵਾਂ ਦੇਣ ਲਈ ਕਿਉਂ ਨਹੀਂ ਬੋਲ ਰਹੇ ਪਰ ਭਾਜਪਾ ਪਾਰਟੀ ਸ਼ਾਂਤ ਨਹੀਂ ਬੈਠੇਗੀ। ਇਸ ਮੌਕੇ ਸਸ਼ੀ ਭੂਸ਼ਣ ਸੈਕਟਰੀ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਸੀਨੀਅਰ ਆਗੂ ਵਿਨੋਦ ਮਿੱਤਲ, ਜ਼ਿਲ੍ਹਾ ਖਜ਼ਾਨਚੀ ਰਾਕੇਸ ਗਰਗ, ਮੰਡਲ ਪ੍ਰਧਾਨ ਅਮਲੋਹ ਵਿਸ਼ਨੂੰ ਜਿੰਦਲ, ਮਨੋਜ ਗੁਪਤਾ, ਐਸਐਨ ਸ਼ਰਮਾ, ਯਸਪਾਲ ਗੁਪਤਾ, ਨਰੇਸ ਕੁਮਾਰ ਵਾਈਸ ਪ੍ਰਧਾਨ,ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ, ਵਿਨੈ ਗੁਪਤਾ, ਰਾਕੇਸ਼ ਕੁਮਾਰ ਬੱਬਲੀ, ਪ੍ਰਵੀਨ ਜਿੰਦਲ, ਬਿ੍ਜ ਲਾਲ ਬਚਨ ਆਦਿ ਮੌਜੂਦ ਸਨ।