ਪੱਤਰ ਪ੍ਰਰੇਰਕ, ਫ਼ਤਹਿਗੜ ਸਾਹਿਬ : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਬਿਜਲੀ ਘੱਟ ਆਉਂਦੀ ਹੈ ਪਰ ਬਿਜਲੀ ਦੇ ਬਿਲ ਵੱਧ ਆੳਂੁਦੇ ਹਨ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਅਗਵਾਈ ਵਿਚ ਲੋਕਾਂ ਨੇ ਪਿੰਡ ਖਰੌੜਾ ਵਿਖੇ ਬਿਜਲੀ ਦੇ ਅਣ ਐਲਾਨੇ ਕੱਟਾਂ ਅਤੇ ਬਿਜਲੀ ਦੇ ਵੱਧ ਬਿਲਾਂ ਆਉਣ ਖ਼ਿਲਾਫ਼ ਨਾਅਰੇਬਾਜੀ ਉਪਰੰਤ ਕੀਤਾ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਨੂੰ ਈਮੇਲ ਰਾਹੀ ਮੰਗ ਪੱਤਰ ਵੀ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆਐਡਵੋਕੇਟ ਰਾਏ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਰਾਜ ਵਿਚ ਬਿਜਲੀ ਰੇਟ ਵਧ ਰਹੇ ਹਨ ਅਤੇ ਬਿਜਲੀ ਵੀ ਲੋਕਾਂ ਨੂੰ ਘੱਟ ਮਿਲ ਰਹੀ ਹੈ ਜਿਸ ਕਰਕੇ ਪੰਜਾਬ ਦੇ ਲੋਕ ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਪ੍ਰਰੇਸ਼ਾਨ ਹਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿਚ ਬਿਜਲੀ ਸਰਪਲਸ ਹੈ ਪਰ ਪੰਜਾਬ ਸਰਕਾਰ ਵਲੋਂ ਥਰਮਲ ਪਲਾਂਟ ਵੀ ਬੰਦ ਕੀਤੇ ਜਾ ਰਹੇ ਹਨ, ਦੁੂਜੇ ਪਾਸੇ ਬਿਜਲੀ ਦੀਆਂ ਤਾਰਾਂ, ਗਰਿੱਡ ਅਤੇ ਟਰਾਂਸਫਾਰਮਰ ਖ਼ਰਾਬ ਹੋਣ ਦਾ ਬਹਾਨਾ ਲਾ ਕੇ ਬਿਜਲੀ ਦੇ 5-5 ਘੰਟੇ ਦੇ ਲੰਮੇ ਅਣ-ਐਲਾਨੇ ਕੱਟ ਲਗਾਏ ਜਾ ਰਹੇ ਹਨ ਪੰਜਾਬ ਸਰਕਾਰ ਨੇ ਸਾਢੇ ਤਿੰਨ ਸਾਲ ਵਿਚ ਲਗਭਗ 10-15 ਵਾਰ ਰੇਟ ਵਧਾ ਦਿੱਤੇ ਹਨ ਅਤੇ ਬਿਜਲੀ ਦੇ ਕੱਟ ਵੀ ਪਿਛਲੇ ਕੁਝ ਦਿਨਾਂ ਤੋਂ ਵੱਧ ਲੱਗ ਰਹੇ ਹਨ ਜਦੋਂ ਵੀ ਕੋਈ ਬਿਜਲੀ ਵਿਭਾਗ ਦੇ ਸਰਹਿੰਦ ਵਾਲੇ ਟੈਲੀਫੋਨ ਨੰਬਰਾਂ 'ਤੇ ਫੋਨ ਕਰਦਾ ਹੈ ਤਾਂ ਇਹ ਫੋਨ ਨੰਬਰ ਬਿਜੀ ਆਉਂਦੇ ਹਨ ਅਤੇ ਜੇਕਰ ਫੋਨ ਲੱਗ ਵੀ ਜਾਂਦਾ ਹੈ ਤਾਂ ਅੱਗੇ ਤੋਂ ਕਹਿੰਦੇ ਹਨ ਕਿ ਬਿਜਲੀ 2-3 ਘੰਟੇ ਬਾਅਦ ਆਵੇਗੀ, ਕੋਈ ਨੁਕਸ ਪੈ ਗਿਆ ਹੈ ਇਹ ਫੋਨ ਵੀ 20 ਤੋਂ 25 ਵਾਰ ਡਾਇਲ ਕਰਨ ਤੋਂ ਬਾਅਦ ਲੱਗਦਾ ਹੈ ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਹਨ ਕਿ ਲਾਈਟ ਜਾਣ ਕਰਕੇ ਵੱਧ ਗਿਣਤੀ ਵਿਚ ਲੋਕ ਫੋਨ ਕਰਦੇ ਹਨ ਤਾਂ ਬਿਜੀ ਫੋਨ ਆੳਂੁਦਾ ਹੈ ਜਦਕਿ ਇਹੀ ਫੋਨ ਦਿਨ ਵਿਚ ਲਾਈਟ ਜਾਣ 'ਤੇ ਇਕ ਵਾਰ ਵਿਚ ਮਿਲ ਜਾਂਦਾ ਹੈ ਜਿਸ ਤੋਂ ਸਪਸ਼ਟ ਹੰੁਦਾ ਹੈ ਕਿ ਰਾਤ ਨੂੰ ਫੋਨ ਨੂੰ ਬਿਜੀ ਮੋਡ 'ਤੇ ਲਗਾ ਦਿੱਤਾ ਜਾਂਦਾ ਹੈ ਜਦਕਿ ਪੰਜਾਬ ਸਰਕਾਰ ਵਲੋਂ ਜਾਰੀ 1912 ਨੰਬਰ ਛੇਤੀ ਮਿਲ ਜਾਂਦਾ ਹੈ, ਜਿਸ 'ਤੇ ਸਾਰੇ ਪੰਜਾਬ ਦੇ ਲੋਕ ਫੋਨ ਕਰਦੇ ਹਨ, ਫਿਰ ਫ਼ਤਹਿਗੜ੍ਹ ਸਾਹਿਬ ਦਾ ਨੰਬਰ ਕਿਉਂ ਨਹੀਂ ਮਿਲਦਾ? ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੇ ਰੇਟ ਸਾਰੇ ਦੇਸ਼ ਨਾਲੋਂ ਵੱਧ ਹਨ, ਜਿਸ ਕਾਰਨ ਲੋਕਾਂ ਤੇ ਭਾਰੀ ਆਰਥਿਕ ਬੋਝ ਹੈ ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਬਿਜਲੀ ਦੇ ਅਣਐਲਾਨੇ ਕੱਟ ਲਗਾਉਣੇ ਬੰਦ ਨਾ ਕੀਤੇ ਅਤੇ ਬਿਜਲੀ ਵਿਭਾਗ ਵਾਲੇ ਟੈਲੀਫੋਨ ਲੋਕਾਂ ਦੇ ਸਹੀ ਸਮੇਂ 'ਤੇ ਨਾ ਚੁੱਕਣ ਲੱਗੇ ਅਤੇ ਬਿਜਲੀ ਦੇ ਰੇਟ ਘੱਟ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਸੜਕਾਂ 'ਤੇ ਉਤਰੇਗੀ ਇਸ ਮੌਕੇ ਸਰਦੂਲ ਸਿੰਘ ਸਾਬਕਾ ਸਰਪੰਚ ਪਿੰਡ ਰੁੜਕੀ, ਮਲਕੀਅਤ ਸਿੰਘ ਬਧੌਛੀ ਖੁਰਦ, ਦਿਲਬਾਗ ਸਿੰਘ ਨੰਬਰਦਾਰ, ਬਲਦੇਵ ਸਿੰਘ ਨਲੀਨਾ, ਨਾਹਰ ਸਿੰਘ ਖਰੌੜਾ, ਗਿਆਨ ਸਿੰਘ ਲਟੌਰ, ਸਤੀਸ਼ ਲਟੌਰ, ਗੁਰਜੀਤ ਸਿੰਘ ਬਿੱਟਾ, ਬਲਵਿੰਦਰ ਸਿੰਘ, ਬਹਾਦਰ ਅਲੀ, ਸ਼ੇਰ ਸਿੰਘ ਢੀਂਡਸਾ, ਹਰਵਿੰਦਰ ਸਿੰਘ, ਸੁਖਪ੍ਰਰੀਤ ਸਿੰਘ ਢੀਂਡਸਾ, ਗੁਰਪ੍ਰਰੀਤ ਸਿੰਘ, ਹਰਪ੍ਰਰੀਤ ਸਿੰਘ, ਜਸਪ੍ਰਰੀਤ ਸਿੰਘ, ਬੱਗੜ ਖਰੌੜਾ ਆਦਿ ਮੌਜੂਦ ਸਨ।