ਗੁਰਚਰਨ ਸਿੰਘ ਜੰਜੂਆ, ਮੰਡੀ ਗੋਬਿੰਦਗੜ੍ਹ : ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਬਿਜਲੀ ਦੇ ਮਹਿੰਗੇ ਬਿੱਲਾਂ ਖ਼ਿਲਾਫ਼ ਮੁਹਿੰਮ ਤਹਿਤ ਵਾਰਡ ਨੰਬਰ-9 ਅੰਬੇਮਾਜਰਾ ਵਿਖੇ ਪਾਰਟੀ ਦੇ ਆਗੂਆਂ ਨੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ 'ਆਪ' ਆਗੂ ਦਰਸ਼ਨ ਸਿੰਘ ਚੀਮਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਬਾਵਾ, ਗੁਰਦਿਆਲ ਸਿੰਘ ਘੁੱਲੂਮਾਜਰਾ ਗੁਰਮੀਤ ਸਿੰਘ ਛੰਨਾ, ਗੁਰਮੀਤ ਸਿੰਘ ਰਾਮਗੜ੍ਹ, ਪਰਮਜੀਤ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਸੇਵਾਮੁਕਤ ਕਾਨੰੂੁਗੋ ਰਣਜੀਤ ਸਿੰਘ ਸਰਪੰਚ, ਸਾਧੁ ਸਿੰਘ ਪੰਚ ਅਤੇ ਅਵਤਾਰ ਸਿੰਘ ਨੰਬਰਦਾਰ ਵੱਲੋਂ ਰੋਸ ਵਜੋਂ ਬਿਜਲੀ ਦੇ ਮਹਿੰਗੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਹਰ ਵਰਗ ਤੰਗ ਹੋ ਚੁੱਕਾ ਹੈ।