ਸਟਾਫ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਅਕਾਦਮਿਕ ਸੈਸ਼ਨ 2022-23 ਦਾ ਦਾਖ਼ਲਿਆਂ ਸਬੰਧੀ ਪ੍ਰਰਾਸਪੈਕਟਸ ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਜਗਦੀਪ ਸਿੰਘ ਚੀਮਾ ਤੇ ਕਾਲਜ ਦੇ ਡਾਇਰੈਕਟਰ ਪਿੰ੍ਸੀਪਲ ਡਾ. ਕਸ਼ਮੀਰ ਸਿੰਘ ਵੱਲੋਂ ਜਾਰੀ ਕੀਤਾ ਗਿਆ। ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਜਗਦੀਪ ਸਿੰਘ ਚੀਮਾ ਨੇ ਮਾਤਾ ਗੁਜਰੀ ਕਾਲਜ ਨੂੰ ਤਰੱਕੀ ਦੀਆਂ ਨਵੀਆਂ ਸਿਖਰਾਂ 'ਤੇ ਪਹੁੰਚਾਉਣ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਪਿਛਲੇ 65 ਸਾਲਾਂ ਤੋਂ ਲਗਾਤਾਰ ਅਕਾਦਮਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਸ਼ਾਨਦਾਰ ਉਪਲਬਧੀਆਂ ਸਦਕਾ ਅੱਜ ਉੱਤਰ ਭਾਰਤ ਦੀਆਂ ਸਿਰਮੌਰ ਸਿੱਖਿਆ ਸੰਸਥਾਵਾਂ ਵਿੱਚ ਆਪਣੀ ਪਹਿਚਾਣ ਬਣਾ ਚੁੱਕਾ ਹੈ। ਕਾਲਜ ਦੇ ਡਾਇਰੈਕਟਰ ਪਿੰ੍ਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਮਾਤਾ ਗੁਜਰੀ ਕਾਲਜ ਇਕ ਮਹਾਨ ਸਿੱਖਿਆ ਸੰਸਥਾ ਹੈ ਜਿਸ ਨੇ ਨੈਕ ਵੱਲੋਂ ਤਿੰਨ ਵਾਰ ਏ ਗਰੇਡ, ਆਟੋਨੋਮਸ ਕਾਲਜ, ਸਟਾਰ ਕਾਲਜ ਅੰਡਰ ਡੀਬੀਟੀ ਸਕੀਮ, ਭਾਰਤ ਸਰਕਾਰ ਅਤੇ ਪੋਟੈਂਸ਼ਲ ਫਾਰ ਐਕਸੀਲੈਂਸ ਵਰਗੇ ਅਨੇਕਾਂ ਮਾਨ-ਸਨਮਾਨ ਹਾਸਲ ਕੀਤੇ ਹਨ ਅਤੇ ਇਹ ਉੱਤਰੀ ਭਾਰਤ ਦੀਆਂ ਪ੍ਰਵਾਨਿਤ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਅਜਿਹਾ ਨਾਮਵਰ ਸਿੱਖਿਆ ਅਦਾਰਾ ਹੈ ਜਿੱਥੇ ਨਾ ਕੇਵਲ ਪੰਜਾਬ ਬਲਕਿ ਸਮੁੱਚੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀ ਹਰ ਸਾਲ ਉੱਚ ਵਿੱਦਿਆ ਹਾਸਲ ਕਰਨ ਲਈ ਦਾਖਲਾ ਲੈਂਦੇ ਹਨ। ਕਾਲਜ ਦੇ ਕੰਟਰੋਲਰ ਪ੍ਰਰੀਖਿਆਵਾਂ ਡਾ. ਹਰਜੀਤ ਸਿੰਘ ਨੇ ਕਿਹਾ ਕਿ ਕਾਲਜ ਵਿੱਚ 25 ਅੰਡਰ ਗ੍ਰੈਜੂਏਟ ਕੋਰਸ ਅਤੇ 31 ਪੋਸਟ ਗ੍ਰੈਜੂਏਟ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਕਈ ਸ਼ੌਰਟ-ਟਰਮ ਕਿੱਤਾ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨਾਂ੍ਹ ਦੱਸਿਆ ਕਿ ਕਾਲਜ ਵੱਲੋਂ ਮਾਪਿਆਂ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਦਾਖ਼ਲਾ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ, ਜਿਸ 'ਚ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਿਲੰਗ ਸਬੰਧੀ ਸਹੀ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਮੌਕੇ ਸੋ੍ਮਣੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ, ਬਰਿੰਦਰ ਸਿੰਘ ਸੋਢੀ, ਡਾ. ਹਰਮਿੰਦਰ ਸਿੰਘ, ਡਾ. ਜਗਦੀਸ਼ ਸਿੰਘ ਤੇ ਲਲਿਤ ਜੋਸ਼ੀ ਮੌਜੂਦ ਸਨ।