ਪੰਜਾਬੀ ਜਾਗਰਣ ਟੀਮ, ਅਮਲੋਹ : ਸਰਕਾਰੀ ਐਲੀਮੈਟਰੀ ਸਕੂਲ ਮਾਨੀ ਵਿਹੜ੍ਹਾ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਜਾਗਦਾ ਸਮਾਜ ਵੈਲਫ਼ੇਅਰ ਕਲੱਬ ਅਮਲੋਹ ਦੇ ਸਰਪਰਸਤ ਪੇ੍ਮ ਚੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਵੀ ਪਾਏ ਗਏ । ਕਲੱਬ ਦੇ ਪ੍ਰਧਾਨ ਮਾਸਟਰ ਰਾਜੇਸ਼ ਕੁਮਾਰ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜ਼ਾਂ ਬਾਰੇ ਚਾਨਣਾ ਪਾਇਆ ਜਦੋ ਕਿ ਸਟੇਜ਼ ਸਕੱਤਰ ਦਾ ਫਰਜ ਮਾਸਟਰ ਅਮਰੀਕ ਸਿੰਘ ਨੇ ਨਿਭਾਇਆ। ਸਕੂਲ ਮੁੱਖੀ ਨਵਪ੍ਰਰੀਤ ਕੌਰ ਨੇ ਸਕੂਲ ਦੀਆਂ ਪ੍ਰਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਜਤਿੰਦਰ ਭੜ੍ਹੀ, ਬਲਾਕ ਪ੍ਰਰਾਇਮਰੀ ਸਿਖਿਆ ਅਫ਼ਸਰ ਅੱਛਰ ਪਾਲ ਸ਼ਰਮਾ, ਸੈਟਰ ਹੈਡ ਟੀਚਰ ਕਮਲਜੀਤ ਕੌਰ, ਸਕੂਲ ਅਧਿਆਪਕ ਵਿਜੈ ਕੁਮਾਰ, ਰਜੀਵ ਕਰਕਰਾ, ਰਜਨੀ ਦੇਵੀ, ਸਲੋਨੀ ਭਾਗੀ, ਗੁਰਪ੍ਰਰੀਤ ਕੌਰ, ਪਰਮਜੀਤ ਕੌਰ, ਹਰਜੀਤ ਕੌਰ, ਸੁੰਦਰੀ ਉਪਲ, ਕਲੱਬ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ, ਖਜ਼ਾਨਚੀ ਚੰਦਰ ਅਰੋੜਾ, ਦਰਸ਼ਨ ਸਿੰਘ ਸਲਾਣੀ, ਸਕੂੁਲ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਅਤੇ ਮੈਬਰ ਆਦਿ ਹਾਜ਼ਰ ਸਨ। ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪੋ੍ਗਰਾਮ ਵੀ ਪੇਸ਼ ਕੀਤਾ ਗਿਆ। ਵਿਦਿਅਕ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਣ ਵਾਲੇ ਅਤੇ ਸੱਭਿਆਚਾਰਕ ਪੋ੍ਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਇਸ ਮੌਕੇ ਸਨਮਾਨ ਵੀ ਕੀਤਾ ਗਿਆ।