ਪੰਜਾਬੀ ਜਾਗਰਣ ਟੀਮ, ਅਮਲੋਹ : ਸਰਕਾਰੀ ਮਿਡਲ ਸਮਾਰਟ ਸਕੂਲ ਭੱਦਲਥੂਹਾ ਦੇ ਸਾਲਾਨਾ ਨਤੀਜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਨਿਊ ਹੋਪ ਫਾਰ ਯੂਥ ਸੰਸਥਾ ਅਮਲੋਹ ਦੇ ਫਾਊਂਡਰ ਡਾਇਰੈੱਕਟਰ ਸ਼ਨਸ਼ੇਰ ਸਿੰਘ ਮਰਾਰੜੂ, ਨੀਲਮ ਕੌਰ ਮਰਾਰੜੂ, ਮੁੱਖ ਅਧਿਆਪਕ ਯਸ਼ਪਾਲ ਬਡਾਲੀ, ਪੁਸ਼ਪਿੰਦਰ ਕੌਰ ਤੇ ਹਰਪਾਲ ਕੌਰ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ।