ਜਗਮੀਤ ਸਿੰਘ,ਅਮਲੋਹ: ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵੱਲੋਂ ਧਰਨੇ ਲਗਾ ਕੇ ਰੋਡ ਜਾਮ ਕੀਤੇ ਗਏ। ਅਮਲੋਹ ਪੁਲਿਸ ਵੱਲੋਂ ਧਰਨਿਆਂ ਦੌਰਾਨ ਕੋਈ ਘਟਨਾ ਨਾ ਹੋਵੇ, ਲਈ ਵੱਖ ਵੱਖ ਥਾਵਾਂ 'ਤੇ ਪੁਲਿਸ ਤੈਨਾਤ ਰਹੀ। ਥਾਣਾ ਮੁਖੀ ਪਿੰ੍ਸਪ੍ਰਰੀਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਦੇ ਨਿਰਦੇਸ਼ਾਂ 'ਤੇ ਅਮਲੋਹ ਵਿੱਚ ਪੂਰੀ ਮਸਤੈਦੀ ਨਾਲ ਡਿਊਟੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਪਿੰ੍ਸਪ੍ਰਰੀਤ ਸਿੰਘ ਨੇ ਕਿਹਾ ਕਿ ਬੰਦ ਦੌਰਾਨ ਵੱਖ ਵੱਖ ਥਾਵਾਂ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ।