ਕੇਵਲ ਸਿੰਘ,ਅਮਲੋਹ: ਮਨੁੱਖੀ ਅਧਿਕਾਰ ਮੰਚ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅਮਲੋਹ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਅਤੇ ਜਨਮ ਅਸ਼ਟਮੀ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ ਅਤੇ ਬੂਟੇ ਲਗਾਊਣ ਦਾ ਉਪਰਾਲਾ ਮਨੁੱਖੀ ਅਧਿਕਾਰ ਮੰਚ ਐਡਵਾਇਜ਼ਰ ਪੰਜਾਬ ਬਿੱਲੂ ਸਿੰਘ ਮਸ਼ਾਲ ਦੀ ਅਗਵਾਈ 'ਚ ਕੀਤਾ ਗਿਆ। ਬਿੱਲੂ ਮਸ਼ਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਰ ਖੁਸ਼ੀ ਮੌਕੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਇਹ ਬੂਟੇ ਵੱਡੇ ਹੋ ਕੇ ਸਾਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾ ਸਕਣ ਅਤੇ ਠੰਢੀ ਛਾਂ ਦੇ ਸਕਣ। ਜਿਸ ਤਹਿਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬੁੂਟੇ ਲਗਾਏ ਗਏ ਹਨ। ਇਸ ਮੌਕੇ ਛੋਟੀਆਂ ਬੱਚੀਆਂ ਵੱਲੋਂ ਵੀ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਦਾ ਮੰਚ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੂਬਾ ਜਰਨਲ ਸੈਕਟਰੀ ਦਲਵਾਰਾ ਸਿੰਘ, ਕ੍ਰਿਪਾਲ ਸਿੰਘ ਵਾਈਸ ਪ੍ਰਧਾਨ, ਮੇਵਾ ਸਿੰਘ ਅਮਲੋਹ ਵਾਈਸ ਪ੍ਰਧਾਨ, ਭਗਵਾਨ ਸਿੰਘ ਵਾਈਸ ਪ੍ਰਧਾਨ ਅਤੇ ਗੁਰਬਚਨ ਸਿੰਘ ਮੌਜੂਦ ਸਨ।