ਪੱਤਰ ਪ੍ਰਰੇਰਕ,ਅਮਲੋਹ: ਨਜ਼ਦੀਕੀ ਪਿੰਡ ਤੰਗਰਾਲਾ ਵਿਖੇ ਰਾਊਂਡ ਗਲਾਸ ਸੰਸਥਾ ਦੇ ਸਹਿਯੋਗ ਨਾਲ ਗੁਰੂ ਨਾਨਕ ਬਾਗ਼ ਮੁਹਿੰਮ ਤਹਿਤ ਬੁੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੁੂਟੇ ਲਗਾਉਣਾ ਸਮੇਂ ਦੀ ਲੋੜ ਹੈ ਇਸ ਲਈ ਹਰ ਇਨਸਾਨ ਬੂਟੇ ਲਗਾਉਣ ਨੁੰ ਪਹਿਲ ਜ਼ਰੂਰ ਕਰੇ ਅਤੇ ਰਾਊਂਡ ਗਲਾਸ ਸੰਸਥਾ ਵੱਲੋਂ ਕੀਤੇ ਜਾਂਦੇ ਉਪਰਾਲੇ ਸਹਾਰਨਯੋਗ ਹਨ। ਇਸ ਮੌਕੇ ਪੰਚਾਇਤ ਸਕੱਤਰ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਰਾਊਂਡ ਗਲਾਸ ਸੰਸਥਾ ਦੇ ਸਹਿਯੋਗ ਨਾਲ ਲੱਲੋਂ, ਮਹਿਮੂਦਪੁਰ, ਕੌਲਗੜ੍ਹ ਵਿੱਚ ਬੁੂਟੇ ਲਗਾਏ ਗਏ ਹਨ ਅਤੇ ਅੱਜ ਤੰਗਰਾਲਾ ਵਿੱਚ ਸ਼ੁਰੂਆਤ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਸਮਸ਼ਪੁਰ ਪਿੰਡ ਵਿੱਚ ਵੀ ਬੂਟੇ ਲਗਾਏ ਜਾਣਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਹਰਚੰਦ ਸਿੰਘ ਸਮਸ਼ਪੁਰ, ਜਗਤਾਰ ਸਿੰਘ, ਗੁਰਜੀਤ ਸਿੰਘ ਆਦਿ ਮੌਜੂਦ ਸਨ।